ਖੇਤੀਬਾੜੀ ਮਾਹਰਾਂ ਨੇ ਕਣਕ ’ਚ ਪੀਲੀ ਕੂੰਗੀ ’ਤੇ ਤੇਲੇ ਦੇ ਬਚਾਅ ਲਈ ਕਿਸਾਨਾਂ ਨੂੰ ਦੱਸੇ ਉਪਾਅ

ਖੇਤੀਬਾੜੀ ਮਾਹਰਾਂ ਨੇ ਕਣਕ ’ਚ ਪੀਲੀ ਕੂੰਗੀ ’ਤੇ ਤੇਲੇ ਦੇ ਬਚਾਅ ਲਈ ਕਿਸਾਨਾਂ ਨੂੰ ਦੱਸੇ ਉਪਾਅ
ਖੇਤੀਬਾੜੀ ਮਾਹਰਾਂ ਨੇ ਕਣਕ ’ਚ ਪੀਲੀ ਕੂੰਗੀ ’ਤੇ ਤੇਲੇ ਦੇ ਬਚਾਅ ਲਈ ਕਿਸਾਨਾਂ ਨੂੰ ਦੱਸੇ ਉਪਾਅ

Sorry, this news is not available in your requested language. Please see here.

ਐਸ.ਏ.ਐਸ ਨਗਰ 11 ਮਾਰਚ  2022
ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ੍ਹ ਦੀ ਅਗਵਾਈ ਵਿੱਚ ਖਰੜ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਦੌਰਾ ਕੀਤਾ ਗਿਆ ’ਤੇ ਪਿੰਡ ਮਨੋਲੀ ਸੂਰਤ ਵਿਖੇ ਪਿੰਡ ਪੱਧਰੀ ਕੈਂਪ ਲਗਾਇਆ । ਡਾ ਸੰਦੀਪ ਕੁਮਾਰ ਨੇ ਕਿਹਾ ਕਿ ਕੁਝ ਕਣਕ ਦੇ ਖੇਤਾਂ ਵਿੱਚ ਪੀਲੀ ਕੂੰਗੀ ਦੀ ਬਿਮਾਰੀ ਦਾ ਹਮਲਾ ਵੇਖਣ ਵਿੱਚ ਆਇਆ ਹੈ।

ਹੋਰ ਪੜ੍ਹੋ :-ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 1 ਅਪ੍ਰੈਲ ਤੋਂ

ਡਾ. ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪੀਲੀ ਕੂੰਗੀ ਦੇ ਹਮਲੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ । ਉਨ੍ਹਾਂ ਕਿਸਾਨਾਂ ਨੂੰ ਨਟੀਵੋ 120 ਗ੍ਰਾਮ  200 ਲਿਟਰ ਪਾਣੀ ਵਿੱਚ ਘੋਲ ਕਿ ਸਪਰੇਅ ਕਰਨ ਦੀ ਸਿਫਾਰਸ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਐਕਟਾਰਾ 20 ਗ੍ਰਾਮ ਪ੍ਰਤੀ ਏਕੜ 100 ਲਿਟਰ ਵਿੱਚ ਪਾਣੀ ਘੋਲ ਕਿ ਸਪਰੇਅ ਕਰਨ ਦੀ ਸ਼ਿਫਾਰਸ ਕੀਤੀ।
ਡਾ. ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ੍ਹ ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਨ ਲਈ ਪ੍ਰੇਰਿਤ ਕੀਤਾ ਕਿ ਪੀਲੀ ਕੂੰਗੀ ਦਾ ਇਸ ਸਮੇਂ ਕਾਫੀ ਹਮਲਾ ਵੇਖਣ ਵਿੱਚ ਆ ਰਿਹਾ ਹੈ। ਉਨ੍ਹਾਂ  ਇਹ ਵੀ ਦੱਸਿਆ ਕਿ ਇਸ ਸਮੇਂ ਮੌਸਮ ਵਿੱਚ ਬਿਮਾਰੀ ਦੀ ਅਵਸਥਾ ਤਾਪਮਾਨ ਨਾਲ ਅਨੁਕੂਲ ਹੋਣ ਕਾਰਨ ਇਸ ਦਾ ਹਦਸਾ ਬਣਿਆ ਹੋਇਆ ਹੈ।
ਇਸ ਮੌਕੇ ਸ੍ਰੀ ਜਗਦੀਪ ਸਿੰਘ ਬੀ.ਟੀ.ਐਮ. , ਕਿਸਾਨ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਸ੍ਰੀ ਜੋਗਿੰਦਰ ਸਿੰਘ ਵੀ ਸਾਮਿਲ ਸਨ।
Spread the love