ਸਿਵਲ ਸਰਜਨ ਵਲੋ ਕਮਿਊਨਿਟੀ ਹੈਲਥ ਸੈਟਰ ਦੀ ਚੈਕਿੰਗ

civil surgeon
ਸਿਵਲ ਸਰਜਨ ਵਲੋ ਕਮਿਊਨਿਟੀ ਹੈਲਥ ਸੈਟਰ ਦੀ ਚੈਕਿੰਗ

Sorry, this news is not available in your requested language. Please see here.

ਗੁਰਦਾਸਪੁਰ, 14 ਮਾਰਚ 2022

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸੀ.ਐਚ.ਸੀ. ਕੋਟ ਸੰਤੋਖ ਰਾਏ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੋਰਾਨ ਸਮੂਹ ਕਰਮਚਾਰੀਆਂ/ਅਧਿਕਾਰੀਆਂ ਹਾਜ਼ਰ ਸਨ । ਉਹਨਾਂ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜਾ ਵੀ ਲਿਆ । ਉਹਨਾਂ ਵੱਲੋਂ ਐਨ.ਸੀ.ਡੀ. ਪ੍ਰੋਗਰਾਮ ਅਧੀਨ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾ ਬਾਰੇ ਸਮਿਖਿਆ ਕੀਤੀ ਅਤੇ ਸਿਹਤ ਸੰਸਥਾ ਦੀ ਸਾਫ-ਸਫਾਈ ਤੇ ਵੀ ਜੋਰ ਦਿੱਤਾ ।

ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ  ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ

ਉਹਨਾਂ ਵੱਲੋਂ ਵਾਰਡ, ਓ.ਟੀ., ਅਤੇ ਓ.ਪੀ.ਡੀ. ਦੀ ਵੀ ਚੈਕਿੰਗ ਕੀਤੀ ਗਈ ਉਹਨਾਂ ਨੇ ਲੋਕਾਂ ਦੀ ਕੋਵਿਡ 19 ਵੈਕਸੀਨੇਸ਼ਨ ਕਰਵਾਉਣ ਵਾਸਤੇ ਕਿਹਾ । ਉਨਾਂ ਨੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇ ਸਿਹ ਦਫਤਰ ਹਾਜਰ ਹੋਣ ਦੀ ਹਦਾਇਤ ਕੀਤੀ । ਜੇਕਰ ਕੋਈ ਗੈਰ ਹਾਜਰ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

Spread the love