ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੇਰਕਾ ਵੱਲੋਂ ਕਿਸਾਨ ਕੈਂਪ ਲਗਇਆ ਗਿਆ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੇਰਕਾ ਵੱਲੋਂ ਕਿਸਾਨ ਕੈਂਪ ਲਗਇਆ ਗਿਆ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੇਰਕਾ ਵੱਲੋਂ ਕਿਸਾਨ ਕੈਂਪ ਲਗਇਆ ਗਿਆ

Sorry, this news is not available in your requested language. Please see here.

ਅੰਮ੍ਰਿਤਸਰ 16 ਮਾਰਚ 2022
ਡਾ: ਦਲਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤਹਿਤ ਡਾ: ਅਸ਼ਵਨੀ ਕੁਮਾਰ ਰਾਮ ਬਾਨੀ ਖੇਤੀਬਾੜੀ ਅਫਸਰ ਵੇਰਕਾ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੇਰਕਾ ਵੱਲੋਂ ਪਿੰਡ ਖੈਰਾਬਾਦ ਵਿਖੇ ਡਾ: ਗੁਰਜੋਤ ਸਿੰਘ ਏ.ਡੀ.ਓ ਅਤੇ ਰਣਜੀਤ ਸਿੰਘ ਖੇਤੀਬਾੜੀ ਉਪ-ਨਿਰੀਖਕ ਮੀਰਾਂ ਕੋਟ ਦੀ ਦੇਖ ਰੇਖ ਹੇਠ ਕਣਕ ਤੇ ਆ ਰਹੀਆ ਮੁਸ਼ਕਿਲਾ ਦੇ ਸਬੰਧ ਵਿੱਚ ਕਿਸਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਡਾ: ਸੁਖਚੈਨ ਸਿੰਘ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦਾਲਾ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ।

ਹੋਰ ਪੜ੍ਹੋ :-ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 21 ਮਾਰਚ ਨੂੰ

ਪੀ.ਡੀ ਆਤਮਾ ਸੁਖਚੈਨ ਸਿੰਘ ਨੇ ਸਹਾਇਕ ਧੰਦਿਆ ਬਾਰੇ ਦੱਸਿਆ। ਡੀ.ਪੀ.ਡੀ ਜਗਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾ ਨੂੰ ਜਾਣਕਾਰੀ ਦਿੱਤੀ । ਡੀ.ਪੀ.ਡੀ ਹਰਨੇਕ ਸਿੰਘ ਨੇ ਕਣਕ ਤੇ ਆਉਣ ਵਾਲੇ ਤੇਲਾ ਤੇ ਹੋਰ ਬਿਮਾਰੀਆ ਬਾਰੇ ਜਾਣਕਾਰੀ ਦਿੱਤੀ । ਡਾ: ਬਲਵਿੰਦਰ ਸਿੰਘ ਭੁੱਲਰ ਨੇ ਕਣਕ ਦੀ ਸੁਚੰਜੀ ਮੰਡੀ ਕਰਨ ਬਾਰੇ ਦੱਸਿਆ । ਇਸ ਮੌਕੇ ਹੋਰਾ ਤੋ ਇਲਾਵਾ ਡਾ: ਗੁਰਜੀਤ ਸਿੰਘ ਏ.ਡੀ.ਓ ਨੇ ਕਣਕ ਦੀ ਫਸਲ ਤੇ ਕੀੜੇ ਮਕੌੜਿਆ ਦੇ ਹਮਲੇ ਅਤੇ ਦਵਾਇਆ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਹਰਗੁਰਨਾਦ ਸਿੰਘ ਏ.ਈ.ਓ, ਸਿਮਰਨਦੀਪ ਕੌਰ ਏ.ਈ.ਓ,ਗੁਰਦੇਵ ਸਿੰਘ, ਭੁਪਿੰਦਰ ਸਿੰਘ, ਸ਼ਰਨਜੀਤ ਕੌਰ, ਜਸ਼ਨਦੀਪ ਕੌਰ, ਸੰਦੀਪ ਕੁਮਾਰ (ਸਾਰੇ ਏ.ਐਸ.ਆਈ), ਰਜਨੀ ਬਿਸ਼ਟ ਬੀ.ਟੀ.ਐਮ, ਭੁਪਿੰਦਰ ਸਿੰਘ ਏ.ਟੀ.ਐਮ, ਹਰਿੰਦਰਪਾਲ ਸਿੰਘ ਫੀਲਡ ਵਰਕਰ, ਨਵਰੂਪ ਸਿੰਘ ਫੀਲਡ ਵਰਕਰ ਤੋ ਇਲਾਵਾ ਜਗਤਾਰ ਸਿੰਘ ਸਰਪੰਚ, ਬੇਅੰਤ ਸਿੰਘ ਪ੍ਰਧਾਨ, ਲਖਬੀਰ ਸਿੰਘ, ਭੁਪਿੰਦਰ ਸਿੰਘ ਕਾਲਾ, ਜਗੀਰ ਸਿੰਘ, ਸਰਤਾਜ ਸਿੰਘ ਸਾਬਕਾ ਸਰਪੰਚ ਪਿੰਡ ਸਚੰਦਰ, ਜਤਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਬੱਲ, ਸਿਮਰਨ ਸਿੰਘ ਆਦਿ ਹੋਰ ਵੀ ਅਗਾਹ ਵਧੂ ਕਿਸਾਨ ਹਾਜਰ ਸਨ ।
Spread the love