ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ’ਚੋਂ ਬਿਹਤਰੀਨ ਬਣਾਉਣ ਲਈ ਛੇਤੀ ਘੜੀ ਜਾਵੇਗੀ ਰਣਨੀਤੀ: ਮੀਤ ਹੇਅਰ

ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ’ਚੋਂ ਬਿਹਤਰੀਨ ਬਣਾਉਣ ਲਈ ਛੇਤੀ ਘੜੀ ਜਾਵੇਗੀ ਰਣਨੀਤੀ: ਮੀਤ ਹੇਅਰ
ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ’ਚੋਂ ਬਿਹਤਰੀਨ ਬਣਾਉਣ ਲਈ ਛੇਤੀ ਘੜੀ ਜਾਵੇਗੀ ਰਣਨੀਤੀ: ਮੀਤ ਹੇਅਰ

Sorry, this news is not available in your requested language. Please see here.

ਕਿਹਾ, ਸਿੱਖਿਆ ਅਤੇ ਖੇਡਾਂ ਦੇ ਖੇਤਰ ਦੇ ਮੋਹਰੀਆਂ ਦੀ ਕੀਤੀ ਜਾਵੇਗੀ ਹੌਸਲਾ ਅਫਜ਼ਾਈ

ਖੇਡ ਮੰਤਰੀ ਵੱਲੋਂ ਜ਼ਿਲਾ ਬਰਨਾਲਾ ਦੇ 90 ਸਕੂਲਾਂ ਨੂੰ ਫਿਟਨੈੱਸ ਕਿੱਟਾਂ ਤੋਂ ਇਲਾਵਾ ਹਾਕੀ ਤੇ ਵਾਲੀਬਾਲ ਕਿੱਟਾਂ ਦੀ ਵੰਡ

ਬਰਨਾਲਾ, 29 ਮਾਰਚ 2022

ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਪੂਰੇ ਦੇਸ਼ ’ਚੋਂ ਬਿਹਤਰੀਨ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ, ਜਿਸ ਲਈ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।ਇਹ ਪ੍ਰਗਟਾਵਾ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਜੁਮਲਾ ਮਾਲਕਾਨ ਸਕੂਲ ਵਿਖੇ ਸਮਾਗਮ ਦੌਰਾਨ ਨੇ ਕੀਤਾ।

ਹੋਰ ਪੜ੍ਹੋ :-ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਅੱਜ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਕੀਤੀ ਗਈ

ਇਸ ਮੌਕੇ ਉਨਾਂ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿੱਥੇ ਵਿਦਿਅਕ ਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਬੱਚਿਆਂ/ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ, ਉਥੇ ਉਨਾਂ ਨੂੰ ਉਸ ਖੇਤਰ ਵਿੱਚ ਰਾਸ਼ਟਰੀ/ਅੰਤਰਾਸ਼ਟਰੀ ਪੱੱਧਰ ’ਤੇ ਲਿਜਾਣ ਲਈ ਠੋਸ ਰਣਨੀਤੀ ਘੜੀ ਜਾਵੇਗੀ, ਜਿਸ ਲਈ ਲੋਕਾਂ ਦੇ ਸਹਿਯੋਗ ਦੀ ਬੇਹੱਦ ਜ਼ਰੂਰੀ ਹੈ।

ਇਸ ਮੌਕੇ ਖੇਡ ਮੰਤਰੀ ਵੱਲੋਂ ਜ਼ਿਲਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਨੂੰ 90 ਫਿਟਨੈੱਸ ਕਿੱਟਾਂ ਦੀ ਵੰਡਣ ਦੀ ਸ਼ੁਰੂਆਤ ਕੀਤੀ ਗਈ। ਕਿੱਟਾਂ ਵੰਡਣ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਬਰਨਾਲਾ, ਸਰਕਾਰੀ ਹਾਈ ਸਕੂਲ ਮੌੜਾਂ, ਸ ਸ ਸ ਕੰਨਿਆ ਸਕੂਲ ਬਰਨਾਲਾ, ਸ ਸ ਸ ਸ ਢਿੱਲਵਾਂ, ਸ ਸ ਸ ਸ ਮਹਿਲ ਕਲਾਂ, ਸ ਸ ਸ ਸਕੂਲ ਸੇਖਾ, ਸ ਸ ਸ ਸਕੂਲ ਠੀਕਰੀਵਾਲ ਤੋਂ ਕੀਤੀ ਗਈ।

ਇਸ ਤੋਂ ਇਲਾਵਾ ਹਾਕੀ ਖੇਡ ਨੂੰ ਹੁਲਾਰਾ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਮੁੰਡੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ, ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਨੂੰ ਹਾਕੀ ਦਾ ਸਾਮਾਨ ਵੰਡਿਆ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਨੂੰ ਵਾਲੀਬਾਲ ਦਾ ਸਾਮਾਨ ਵੰਡਿਆ ਗਿਆ।  ਇਸ ਤੋਂ ਇਲਾਵਾ ਪੀਪੀਟੀ ਮੁਕਾਬਲਿਆਂ, ਭਾਸ਼ਣ ਤੇ ਹੋਰ ਮੁਕਾਬਲਿਆਂ ਦੇ ਸੂਬਾ ਪੱਧਰ ’ਤੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਤੂਰ, ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ, ਪਿ੍ਰੰਸੀਪਲ ਜੁਮਲਾ ਮਾਲਕਨ ਸਕੂਲ ਸ੍ਰੀਮਤੀ ਸੋਨੀਆ, ਸਿਮਰਦੀਪ ਸਿੰਘ ਤੋਂ ਇਲਾਵਾ ‘ਆਪ’ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਓਬੀਸੀ ਵਿੰਗ ਜ਼ਿਲਾ ਪ੍ਰਧਾਨ ਰਾਮ ਤੀਰਥ ਮੰਨਾ, ਐਮਸੀ ਰੁਪਿੰਦਰ ਸਿੰਘ ਸੀਤਲ, ਹਸਨਪ੍ਰੀਤ ਭਾਰਦਵਾਜ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਨ ਡੀਪੀਈ ਮਲਕੀਤ ਸਿੰਘ ਭੁੁੱਲਰ ਵੱਲੋਂ ਕੀਤਾ ਗਿਆ।

Spread the love