ਜੰਡਿਆਲਾ ਗੁਰੂ ਬੱਸ ਸਟੈਡ ਤੇ ਬੱਸਾਂ ਨਾ ਰੋਕਣ ਵਾਲੇ ਡਰਾਈਵਰਾਂ ਤੇ ਹੋਵੇਗੀ ਕਾਰਵਾਈ

Harbhajan Singh
ਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ ਅੰਮ੍ਰਿਤਸਰ 30 ਮਾਰਚ 2022:---ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਰੂਪ ਰਾਣੀ ਕਾਲਜ ਦੀ ਵਾਈਸ ਪਿ੍ਰੰਸੀਪਲ ਪਰਮਿੰਦਰ ਕੌਰ ਤੇ ਹੋਰ ਮਹਿਮਾਨ, ਸ੍ਰੀ ਖੁਸਪਾਲ ਜੀ, ਡਾ: ਨੀਰੂ ਬਾਲਾ, ਸੀ.ਏ ਪ੍ਰੀਤੀ ਨਾਗੀ, , ਪ੍ਰੋ. ਪਰਬੋਧ ਕੁਮਾਰ ਐਸ.ਐਸ.ਐਮ ਕਾਲਜ, ਦੀਨਾਨਗਰ ਗੁਰਦਾਸਪੁਰ, ਜ਼ਿਲ੍ਹਾ ਰੋਜਗਾਰ ਦਫਤਰ ਤੋਂ ਗੌਰਵ ਕੁਮਾਰ ਅਤੇ ਜਸਬੀਰ ਸਿੰਘ ਗਿੱਲ ਦੇ ਸਹਿਯੋਗ ਨਾਲ ਆਤਮਾ ਨਿਰਭਰ ਅਭਿਆਨ ਤਹਿਤ ਨੌਜਵਾਨਾਂ ਦੇ ਉੱਨਤ ਭਵਿੱਖ ਲਈ ਕੈਰੀਅਰ ਕੌਂਸਲਿੰਗ ਅਤੇ ਕਰੀਅਰ ਸਲਾਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸੁਰੂਆਤ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਸੰਗੀਤ ਟੀਮ ਵੱਲੋਂ ਦੀਪ ਜਗਾ ਕੇ , ਗਾਇਤਰੀ ਮੰਤਰ ਅਤੇ ਗੁਰੂਬਾਣੀ ਸਬਦ ਨਾਲ ਕੀਤੀ ਗਈ, ਜਿਸ ਤੋਂ ਬਾਅਦ ਰਾਸਟਰੀ ਗੀਤ ਗਾਇਆ ਗਿਆ, ਉਪਰੰਤ ਜ਼ਿਲ੍ਹਾ ਯੁਵਾ ਅਫਸਰ ਆਕਾਂਕਸਾ ਮਹਾਵਰੀਆ ਨੇ ਸਮੂਹ ਭਾਗੀਦਾਰਾਂ ਨੂੰ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ । ਰਾਜ ਪੱਧਰ ‘ਤੇ ਕਰਵਾਏ ਗਏ ਨੈਸਨਲ ਯੂਥ ਪਾਰਲੀਮੈਂਟ ਪ੍ਰੋਗਰਾਮ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਸੁਭਨੀਤ ਕੌਰ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਭਾਗੀਦਾਰਾਂ ਨੂੰ ਆਪਣੇ ਵਿਸੇ ‘ਤੇ ਜਾਣਕਾਰੀ ਦਿੱਤੀ, ਇਸ ਕੜੀ ਵਿੱਚ ਡਾ: ਨੀਰੂ ਬਾਲਾ ਵੱਲੋਂ ਨੌਜਵਾਨਾਂ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਸੀ.ਏ. ਪ੍ਰੀਤੀ ਨਾਗੀ ਵੱਲੋਂ ਨਵੀਂ ਸਿੱਖਿਆ ਨੀਤੀ,ਖੁਸ਼ਪਾਲ ਜੀ ਆਤਮ -ਨਿਰਭਰ ਭਾਰਤ ਅਤੇ ਸਵੈ-ਰੁਜਗਾਰ ਬਾਰੇ, , ਜਸਬੀਰ ਗਿੱਲ ਅਤੇ ਗੋਰਵ ਕੁਮਾਰ ਵੱਲੋਂ ਕੈਰੀਅਰ ਕਾਊਂਸਲਿੰਗ ਬਾਰੇ ਪ੍ਰਤੀਭਾਗੀਆਂ ਨਾਲ ਵਿਚਾਰ ਸਾਂਝੇ ਕੀਤੇ ਨੌਜਵਾਨ ਪ੍ਰਤੀਯੋਗੀਆਂ ਨੇ ਪ੍ਰੋਗਰਾਮ ਦੇ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ ਕੀਤੇ, ਜਿਸ ‘ਚ ਸ੍ਰੀਮਤੀ ਸਮਰਿਧੀ ਟੰਡਨ ਨੇ ਬੇਟੀ ਬਚਾਓ ਬੇਟੀ ਪੜ੍ਹਾਓ, ਸ੍ਰੀਮਤੀ ਜਪਜੀਤ ਕੌਰ ਨੇ ਨਵੀਂ ਸਿੱਖਿਆ ਨੀਤੀ ‘ਤੇ ਆਪਣੀ ਸਮੂਲੀਅਤ ਦਰਜ ਕਰਵਾਈ। ਜੀਂਦ ਥੀਏਟਰ ਗਰੁੱਪ, ਲੋਪੋਕੇ, ਅੰਮ੍ਰਿਤਸਰ ਵੱਲੋਂ ਨਸ਼ਿਆਂ ਅਤੇ ਐਚ.ਆਈ.ਵੀ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਨਾਟਕ ਪੇਸ ਕੀਤਾ ਗਿਆ, ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਕੀਤਾ, ਇਸ ਪ੍ਰੋਗਰਾਮ ਦੌਰਾਨ 700 ਦੇ ਕਰੀਬ ਨੌਜਵਾਨ ਭਾਗੀਦਾਰਾਂ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਸੀ ਪ੍ਰੋਗਰਾਮ ਦੇ ਅੰਤ ਵਿੱਚ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਅਤੇ ਨੌਜਵਾਨ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।

Sorry, this news is not available in your requested language. Please see here.

ਅੰਮ੍ਰਿਤਸਰ 30 ਮਾਰਚ 2022

ਜੰਡਿਆਲਾ ਗੁਰੂ ਬੱਸ ਸਟੈਡ ਤੇ ਬੱਸਾਂ ਨਾ ਰੋਕਣ ਵਾਲੇ ਡਰਾਈਵਰਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ: ਮਨਿੰਦਰ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-1 ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਵਲੋ ਬਿਜਲੀ ਮੰਤਰੀ ਸ: ਹਰਭਜਨ ਸਿੰਘ ਨੂੰ ਸ਼ਕਾਇਤ ਕੀਤੀ ਗਈ ਸੀ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਜੰਡਿਆਲਾ ਗੁਰੂ ਬੱਸ ਸਟੈਡ ਤੇ ਨਹੀ ਰੋਕੀਆਂ ਜਾਂਦੀਆਂ,ਜਿਸ ਕਰਕੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸ਼ੀਆਂ ਨੂੰ ਕਾਫੀ ਮੁਸ਼ਕਲ ਦਾ ਸਾਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ :-ਟਿੱਪਰਾਂ ਤੇ ਟਰਾਲੀਆਂ ‘ਤੇ ਢੋਆ-ਢੋਆਈ ਦੌਰਾਨ ਤਰਪਾਲ ਨਾਲ ਢੱਕ ਕੇ ਲਿਜਾਣਾ ਲਾਜ਼ਮੀ: ਸੋਨਾਲੀ ਗਿਰਿ

ਜਿਸ ਤੇ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਸ: ਹਰਭਜਨ ਸਿੰਘ ਨੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਹਦਾਇਤ ਜਾਰੀ ਕੀਤੀ ਕਿ ਜੰਡਿਆਲਾ ਗੁਰੂ  ਬੱਸ ਸਟੈਡ ਤੇ ਬੱਸਾਂ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ ਅਤੇ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ: ਕੰਵਲਜੀਤ ਸਿੰਘ ਸਬ ਇੰਸਪੈਕਟਰ ਰੋਡਵੇਜ਼ ਅੰਮ੍ਰਿਤਸਰ-1 ਦੀ ਡਿਊਟੀ ਸਵੇਰੇ 7.30 ਵਜੇ ਤੋ ਬਾਦ ਦੁਪਿਹਰ 3.30 ਵਜੇ ਤੱਕ ਜੰਡਿਆਲਾ ਗੁਰੂ ਬੱਸ ਸਟੈਡ ਤੇ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਬੱਸ ਆਉਦੇ/ਜਾਂਦੇ ਸਮੇ ਜੰਡਿਆਲਾ ਗੁਰੂ ਵਿਖੇ ਨਹੀ ਰੁਕਦੀ ਤਾਂ ਉਸ ਬੱਸ ਦੇ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

 

Spread the love