ਕਿੱਕ ਬਾਕਸਿੰਗ ‘ਚ ਨੈਤਿਕ ਸ਼ਰਮਾਂ ਨੇ ਜਿੱਤਿਆ ਗੋਲਡ ਮੈਡਲ

ਕਿੱਕ ਬਾਕਸਿੰਗ 'ਚ ਨੈਤਿਕ ਸ਼ਰਮਾਂ ਨੇ ਜਿੱਤਿਆ ਗੋਲਡ ਮੈਡਲ
ਕਿੱਕ ਬਾਕਸਿੰਗ 'ਚ ਨੈਤਿਕ ਸ਼ਰਮਾਂ ਨੇ ਜਿੱਤਿਆ ਗੋਲਡ ਮੈਡਲ

Sorry, this news is not available in your requested language. Please see here.

ਐਸ.ਏ.ਐਸ ਨਗਰ 4 ਅਪ੍ਰੈਲ 2022
ਕਮਾਂਡੋ ਕੰਪਲੈਕਸ ਫੇਸ-11, ਐੈਸ.ਏ.ਐਸ.ਨਗਰ ਵਿਖੇ ਚੱਲ ਰਹੀ ਕਮਾਂਡੋ ਬਾਕਸਿੰਗ ਅਕੈਡਮੀ ਦੇ ਖਿਡਾਰੀਆਂ ਵਲੋਂ 25 ਮਾਰਚ ਤੋਂ 29 ਮਾਰਚ ਤੱਕ ਸੋਲਨ ਵਿਖੇ ਹੋਈ ਕਿੱਕ ਬਾਕਸਿੰਗ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਅਤੇ ਟ੍ਰੇਨਰ ਸ੍ਰੀ ਮਹਿਦੰਰਪਾਲ ਨੇ ਦੱਸਿਆ ਕਿ  ਅਕੈਡਮੀ ਦੇ ਬੋਕਸਰ ਨੈਤਿਕ ਸਰਮਾਂ ਨੇ ਮਹਾਂਰਾਸ਼ਟਰ, ਕੇਰਲ, ਪੱਛਮੀਬੰਗਾਲ ਦੇ ਖਿਡਾਰੀਆਂ ਨੂੰ ਪਿਛਾੜਦੇ ਹੋਏ ਗੋਲਡ ਮੈਡਲ ਜਿੱਤਿਆ ਹੈ।

ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਨ ਕੈਂਪ ਲਗਾਇਆ

 ਉਨ੍ਹਾਂ ਦੱਸਿਆ ਇਸ ਪ੍ਰਤੀਯੋਗਤਾ ਵਿੱਚ ਨੈਤਿਕ ਸ਼ਰਮਾਂ ਦੇ ਭਰਾ ਰਿਤਕ ਸ਼ਰਮਾਂ ਨੇ ਵੀ ਹਿੱਸਾ ਲਿਆ ਪਰ ਉਹ ਮੈਡਲ ਲੈਣ ਵਿੱਚ ਅਸਫਲ ਰਿਹਾ । ਉਨ੍ਹਾਂ ਕਿਹਾ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਲੜਕੀਆਂ  ਵਿੱਚ ਪ੍ਰਿਆਂਸ਼ੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ  ਹੈ। ਉਨ੍ਹਾਂ ਦੱਸਿਆ ਇਸ ਪ੍ਰਤੀ ਯੋਗਤਾ ਵਿੱਚ ਲੜਕੇ-ਲੜਕੀਆਂ ਦੇ ਅਲੱਗ-ਅਲੱਗ ਗਰੁੱਪਾਂ ਵਿੱਚ 1000 ਦੇ ਲਗਭਗ ਖਿਡਾਰੀਆਂ ਨੇ ਹਿੱਸਾ ਲਿਆ ਸੀ ।
Spread the love