ਐਸਸੀ ਕਮਿਸ਼ਨ ਦੇ ਮੈਂਬਰ ਵੱਲੋਂ ਪਿੰਡ ਕੁਰੜ ਅਤੇ ਠੁੱਲੀਵਾਲ ਵਿਖੇ ਸ਼ਿਕਾਇਤਾਂ ਦੀ ਸੁਣਵਾਈ

ਐਸਸੀ ਕਮਿਸ਼ਨ ਦੇ ਮੈਂਬਰ ਵੱਲੋਂ ਪਿੰਡ ਕੁਰੜ ਅਤੇ ਠੁੱਲੀਵਾਲ ਵਿਖੇ ਸ਼ਿਕਾਇਤਾਂ ਦੀ ਸੁਣਵਾਈ
ਐਸਸੀ ਕਮਿਸ਼ਨ ਦੇ ਮੈਂਬਰ ਵੱਲੋਂ ਪਿੰਡ ਕੁਰੜ ਅਤੇ ਠੁੱਲੀਵਾਲ ਵਿਖੇ ਸ਼ਿਕਾਇਤਾਂ ਦੀ ਸੁਣਵਾਈ

Sorry, this news is not available in your requested language. Please see here.

ਦੋਹਾਂ ਮਾਮਲਿਆਂ ਵਿੱਚ 19 ਅਪ੍ਰੈਲ ਨੂੰ ਰਿਪੋਰਟ ਪੇਸ਼ ਕਰਨ ਲਈ ਆਖਿਆ
ਮਹਿਲ ਕਲਾਂ/ਬਰਨਾਲਾ, 4 ਅਪ੍ਰੈਲ 2022
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਵੱਖ ਵੱਖ ਸ਼ਿਕਾਇਤਾਂ ਦੇ ਸਬੰਧ ਵਿਚ ਪਿੰਡ ਕੁਰੜ ਅਤੇ ਪਿੰਡ ਠੁੱਲੀਵਾਲ ਦਾ ਦੌਰਾ ਕੀਤਾ ਗਿਆ ਅਤੇ ਸ਼ਿਕਾਇਤਾਂ ਦੇ ਸਬੰਧ ਵਿੱਚ ਸਾਰੀਆਂ ਧਿਰਾਂ ਦੀ ਸੁਣਵਾਈ ਕੀਤੀ ਗਈ।

ਹੋਰ ਪੜ੍ਹੋ :- ਅਲ ਵਾਹਿਦ ਟੂਰ ਐਂਡ ਟਰੈ​​ਵਲਸ ਫਰਮ ਦਾ ਲਾਇਸੰਸ ਰੱਦ

ਪਿੰਡ ਕੁਰੜ ਦੇ ਨਿਰਮਲ ਸਿੰਘ ਵੱਲੋਂ ਸ਼ਿਕਾਇਤ ਕਰ ਕੇ ਉਸ ਦੇ ਘਰ ਨੇੜੇ ਗਲੀ ’ਚ ਪੱਕੀ ਨਾਲੀ ਨਾ ਬਣਾਏ ਜਾਣ ਅਤੇ ਪੱਖਪਾਤ ਕੀਤੇ ਜਾਣ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਉਨਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਹਿਲ ਕਲਾਂ ਨੂੰ ਹੁਕਮ ਦਿੱਤੇ ਕਿ ਨਾਲੀਆਂ ਦਾ ਕੰਮ ਬਿਨਾਂ ਪੱਖਪਾਤ ਮੁਕੰਮਲ ਕਰਵਾਇਆ ਜਾਵੇ ਅਤੇ ਮਾਮਲੇ ਦੀ ਮੁਕੰਮਲ ਰਿਪੋਰਟ 19 ਅਪ੍ਰੈਲ ਤੱਕ ਕਮਿਸ਼ਨ ਦੇ ਚੰਡੀਗੜ ਦਫ਼ਤਰ ਵਿਖੇ ਪੇਸ਼ ਕੀਤੀ ਜਾਵੇ।
ਇਸ ਦੌਰਾਨ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਪਿੰਡ ਠੁੱਲੀਵਾਲ ਦਾ ਦੌਰਾ ਕਰ ਕੇ ਪਿੰਡ ਦੀ ਇਕ ਮਹਿਲਾ ਦੀ ਸ਼ਿਕਾਇਤ ’ਤੇ ਸੁਣਵਾਈ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਪਿੰਡ ਦੇ ਵਸਨੀਕ  ’ਤੇ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਗਿਆ।
ਇਸ ਮੌਕੇ ਸ੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਕਿਸੇ ਨਾਲ ਵਧੀਕੀ ਜਾਂ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਡੀਐਸਪੀ ਮਹਿਲ ਕਲਾਂ ਨੂੰ ਮਾਮਲੇ ਦੀ ਪੜਤਾਲ ਕਰ ਕੇ 19 ਅਪ੍ਰੈਲ ਨੂੰ ਰਿਪੋਰਟ ਕਮਿਸ਼ਨ ਦੇ ਦਫ਼ਤਰ ਵਿਖੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾਵੇਗੀ।
Spread the love