ਜ਼ਿਲ੍ਹਾ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਫਾਜ਼ਿਲਕਾ `ਚ `ਨੋ ਫਲਾਈ ਜ਼ੋਨ` ਐਲਾਨਿਆ

ABHIJIT KAPLISH
 ਜ਼ਿਲ੍ਹਾ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਫਾਜ਼ਿਲਕਾ `ਚ  `ਨੋ ਫਲਾਈ ਜ਼ੋਨ` ਐਲਾਨਿਆ

Sorry, this news is not available in your requested language. Please see here.

ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਨੂੰ ਉਡਾਉਣ `ਤੇ ਮਨਾਹੀ
ਫਾਜ਼ਿਲਕਾ 8 ਅਪ੍ਰੈਲ 2022
ਜ਼ਿਲ੍ਹਾ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਤੁਰੰਤ ਪ੍ਰਭਾਵ ਨਾਲ, ਫਾਜ਼ਿਲਕਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਨੂੰ `ਨੋ ਫਲਾਈ ਜ਼ੋਨ` ਘੋਸ਼ਿਤ ਕਰਨ ਦੇ ਨਾਲ-ਨਾਲ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੇ ਉਡਣ `ਤੇ ਪਾਬੰਦੀ ਲਗਾ ਦਿੱਤੀ ਹੈ।

ਹੋਰ ਪੜ੍ਹੋ :-ਤੰਦਰੁਸਤ ਸਮਾਜ ਦੀ ਸਿਰਜਣਾ ਲਈ ਕਿਸਾਨ ਗੁਣਵਤਾ ਭਰਪੂਰ ਅਨਾਜ ਪੈਦਾ ਕਰਨ ਨੂੰ ਪਹਿਲ ਦੇਣ :ਲਾਲ ਚੰਦ ਕਟਾਰੂਚੱਕ

ਵਧੀਕ ਜ਼ਿਲ੍ਹਾ ਮੈਜਿਸਟਰੇਟ ਅਭਿਜੀਤ ਕਪਲਿਸ਼ ਨੇ ਧਾਰਾ 144, ਜ਼ਾਬਤਾ ਫੌਜਦਾਰੀ 1973 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ,  ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਦੁਆਰਾ ਹਾਲ ਹੀ ਵਿੱਚ ਡਰੋਨਾਂ ਨੂੰ ਆਈ ਈ ਡੀ ਵਜੋਂ ਲਿਜਾਣ ਕਾਰਨ ਉੱਭਰ ਰਹੇ ਖਤਰਿਆਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।ਮਾਨਯੋਗ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ  ਜੀ ਦੀ ਫਾਜ਼ਿਲਕਾ ਵਿਖੇ ਆਮਦ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਇਹ ਹੁਕਮ ਕੀਤੇ ਗਏ ਹਨ।
Spread the love