ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ
ਐਸ ਏ ਐਸ ਨਗਰ 9 ਅਪ੍ਰੈਲ 2022
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਨਿਰਵਿਘਨ ਖ਼ਰੀਦ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 7469 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 7379 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਹੋਰ ਪੜ੍ਹੋ :-ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ – ਚੰਦਰ ਗੈਂਦ
ਇਸ ਦੌਰਾਨ ਪਨਗ੍ਰੇਨ ਨੇ 2477, ਪਨਸਪ ਨੇ 1440, ਵੇਅਰ ਹਾਊਸ ਨੇ 713, ਮਾਰਕਫੈੱਡ ਨੇ 2254 ਮੀਟ੍ਰਿਕ ਟਨ, ਐਫ. ਸੀ. ਆਈ. ਨੇ 265 ਅਤੇ ਵਪਾਰੀਆਂ ਨੇ 230 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਕੁੱਲ ਲਿਫਟਿੰਗ 4571 ਮੀਟਰਿਕ ਟਨ, ਕੁੱਲ ਪੇਮੇਂਟ 11.45 ਕਰੋੜ ਹੋਈ ।