Sorry, this news is not available in your requested language. Please see here.
ਡੀ.ਡੀ.ਯੂ.ਜੀ.ਕੇ.ਵਾਈ. ਟ੍ਰੇਨਿੰਗ ਸੈਂਟਰ ਦਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਕੀਤਾ ਦੌਰਾ
ਅਬੋਹਰ, 20 ਅਪ੍ਰੈਲ 2022
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਆਈ.ਟੀ.ਆਈ., ਆਲਮਗੜ੍ਹ, ਵਿਖੇ ਚੱਲ ਰਹੇ ਡੀ.ਡੀ.ਯੂ.ਜੀ.ਕੇ.ਵਾਈ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 16 ਲੜਕਿਆਂ ਅਤੇ 14 ਲੜਕੀਆਂ ਨੂੰ ਸੁਆਗਤੀ ਕਿੱਟਾਂ ਵੰਡੀਆਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨੌਜਵਾਨ ਮਿਹਨਤ ਅਤੇ ਲਗਨ ਨਾਲ ਇਸ ਸਿਖਲਾਈ ਸੈਂਟਰ ਤੋਂ ਆਪਣਾ ਕੋਰਸ ਪੂਰਾ ਕਰਨ ਅਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ।
ਡਾਇਰੈਕਟਰ ਡਾ: ਰਾਕੇਸ਼ ਆਹੂਜਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਮਹਾਰਾਜਾ ਅਗਰਸੇਨ ਆਈ.ਟੀ.ਆਈ., ਆਲਮਗੜ੍ਹ, ਅਬੋਹਰ ਵਿਖੇ ਚੱਲ ਰਹੇ ਡੀ.ਡੀ.ਯੂ.ਜੀ.ਕੇ.ਵਾਈ ਟਰੇਨਿੰਗ ਸੈਂਟਰ ਸੋਸ਼ਲ ਸਰਵਿਸ ਵੈਲਫੇਅਰ ਸੁਸਾਇਟੀ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਪੇਂਡੂ ਲੜਕਿਆਂ ਅਤੇ ਲੜਕੀਆਂ ਲਈ ਸੀ.ਐਨ.ਸੀ. ਆਪਰੇਟਰ ਟਰਨਿੰਗ ਦਾ 6 ਮਹੀਨੇ ਦਾ ਰਿਹਾਇਸ਼ੀ ਕੋਰਸ ਮੁਫ਼ਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰਸ ਪੂਰਾ ਕਰਨ ਤੋਂ ਬਾਅਦ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਨੌਜਵਾਨ ਲੜਕੇ-ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਤੋਂ ਹੁਣ ਤੱਕ 225 ਨੌਜਵਾਨ ਲੜਕੇ ਅਤੇ ਲੜਕੀਆਂ ਕੋਰਸ ਕਰਕੇ ਮੁਹਾਲੀ, ਪਟਿਆਲਾ, ਲੁਧਿਆਣਾ ਅਤੇ ਬੱਦੀ ਵਿੱਚ ਨੌਕਰੀਆਂ ਕਰ ਰਹੇ ਹਨ।
ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਮਿਸ਼ਨ ਮੈਨੇਜਰ ਮੀਨਾਕਸ਼ੀ ਗੁਪਤਾ, ਨਰੇਗਾ ਵਿਭਾਗ ਤੋਂ ਆਸ਼ੀਸ਼ ਅਤੇ ਹੋਰ ਸਟਾਫ਼ ਹਾਜ਼ਰ ਸੀ |