ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਉੱਘੇ ਸਾਹਿਤਕਾਰ `ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ` ਨਾਲ ਰੂ-ਬ-ਰੂ ਪ੍ਰੋਗਰਾਮ

Department of Languages __Punjab
ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਉੱਘੇ ਸਾਹਿਤਕਾਰ `ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ` ਨਾਲ ਰੂ-ਬ-ਰੂ ਪ੍ਰੋਗਰਾਮ

Sorry, this news is not available in your requested language. Please see here.

ਫਾਜ਼ਿਲਕਾ 28 ਅਪ੍ਰੈਲ 2022

ਭਾਸ਼ਾ ਵਿਭਾਗ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ `ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ` ਨਾਲ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸ. ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ, ਫਾਜ਼ਿਲਕਾ , ਸ. ਭੁਪਿੰਦਰ ਸਿੰਘ ਬਰਾੜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ ਅਤੇ ਸ਼੍ਰੀ ਕ੍ਰਿਸ਼ਨ ਲਾਲ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਫ਼ਾਜ਼ਿਲਕਾ  ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

ਹੋਰ ਪੜ੍ਹੋ :-ਜ਼ਿਲਾ ਪ੍ਰਸ਼ਾਸਨ ਵੱਲੋਂ ਸੁਵਿਧਾ ਕੈਂਪ ਦੌਰਾਨ ਸੁਣੀਆਂ ਗਈਆਂ ਲੋਕਾਂ ਦੀਆਂ ਸਮੱਸਿਆਵਾਂ

ਸਾਹਿਤਕਾਰ ਗੁਰਮੀਤ ਸਿੰਘ ਫ਼ਾਜ਼ਿਲਕਾ ਨੇ ਆਪਣੇ ਸਾਹਿਤਕ ਸਫ਼ਰ ਅਤੇ ਪ੍ਰਾਪਤੀਆਂ ਹਾਜ਼ਰ ਸਰੋਤਿਆਂ ਅੱਗੇ ਰੱਖਦੇ ਹੋਏ ਵਿਰਸੇ ਵਿੱਚੋਂ ਮਿਲੀ ਗੁਰਮਤਿ ਦੀ ਗੁੜ੍ਹਤੀ ਦੀ ਗੱਲ ਵੀ ਬੜੇ ਭਾਵ ਪੂਰਤ ਤਰੀਕੇ ਨਾਲ ਕੀਤੀ। ਸ਼੍ਰੀ ਭੁਪਿੰਦਰ ਉਤਰੇਜਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਫਾਜ਼ਿਲਕਾ ਵਲੋਂ ਹਾਜ਼ਰੀਨ ਨੂੰ `ਜੀ ਆਇਆਂ ਨੂੰ` ਕਹਿੰਦੇ ਹੋਏ ਭਾਸ਼ਾ ਵਿਭਾਗ ਦੀ ਸਥਾਨਕ ਇਕਾਈ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਦੇ ਹੋਏ ਸਰੋਤਿਆਂ ਅਤੇ ਭਾਸ਼ਾ ਪ੍ਰੇਮੀਆ ਤੋਂ ਸਹਿਯੋਗ ਦਾ ਵਾਅਦਾ ਲਿਆ। ਸ. ਪਰਮਿੰਦਰ ਸਿੰਘ ਰੰਧਾਵਾ, ਖੋਜ  ਅਫ਼ਸਰ, ਨੇ ਭਾਸ਼ਾ ਵਿਭਾਗ ਦੇ ਭਾਸ਼ਾ ਦੇ ਅਧਾਰ ਤੇ ਕੰਮਾਂ ਅਤੇ ਪੁਸਤਕ ਪ੍ਰਕਾਸ਼ਨ ਬਾਰੇ ਜਾਣੂ ਕਰਵਾਇਆ। ਉਪਰੋਕਤ ਤੋਂ ਇਲਾਵਾ ਜ਼ਿਲ੍ਹਾ. ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ (ਪੱਛਮੀ) ਨਾਲ ਸਬੰਧਤ ਨੌਜਵਾਨ ਸਾਹਿਤਕਾਰ ਗੁਰਪ੍ਰੀਤ ਸਿੰਘ ਸੰਧੂ ਦੀ ਪਲੇਠੀ ਪੁਸਤਕ `ਸਹਿਕਦੇ ਸੁਪਨੇ` ਸਮੁੱਚੇ ਪ੍ਰਧਾਨਗੀ ਮੰਡਲ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ, ਫਾਜ਼ਿਲਕਾ ਵੱਲੋਂ ਲੋਕ ਅਰਪਣ ਕੀਤੀ ਗਈ। ਸ਼੍ਰੀ ਗਗਨਦੀਪ ਸਿੰਘ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਰੱਖੇ।

ਡਾ. ਸੁਖਬੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ, ਫ਼ਾਜ਼ਿਲਕਾ ਨੇ ਭਾਸ਼ਾ ਵਿਭਾਗ ਦਫ਼ਤਰ ਖੋਲ੍ਹਣ ਨਾਲ ਸਾਹਿਤਕ ਗਤੀਵਿਧੀਆ `ਚ ਆਈ ਤੇਜੀ ਅਤੇ ਵਿਦਿਆਰਥਾਆਂ ਵਿਚ ਮੌਲਿਕਤਾ ਅਤੇ ਸਿਰਜਣਾਤਮਕਤਾ ਲਈ ਕੀਤੇ ਉਪਰਾਲਿਆਂ ਦੀ ਸ਼ਲਾਗਾ ਕੀਤੀ। ਪ੍ਰਿੰ. ਕਸ਼ਮੀਰੀ ਲਾਲ, ਨੇ ਇਸ ਮਾਣ-ਮੱਤੇ ਪ੍ਰੋਗਰਾਮ ਦੀ ਕਾਮਯਾਬੀ ਲਈ ਸਭ ਨੂੰ ਮੁਬਰਾਕਬਾਦ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਡਾ. ਰਮੇਸ਼ ਰੰਗੀਲਾ ਜੀ ਨੇ ਪ੍ਰਿੰਸੀਪਲ ਗੁਰਮੀਤ ਸਿੰਘ ਜੀ ਨਾਲ ਬਿਤਾਏ ਪਲਾਂ ਅਤੇ ਸਾਹਿਤਕ ਦੇਣ ਦੀ ਗੱਲ ਕੀਤੀ। ਸ. ਜਗਜੀਤ ਸੈਣੀ ਜਿ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਪ੍ਰਿੰਸੀਪਲ ਗੁਰਮੀਤ ਸਿੰਘ ਜੀ ਦੇ ਜੀਵਣ ਅਤੇ ਸਾਹਿਤਕ ਸਫ਼ਰ ਬਾਰੇ ਵਿਸ਼ੇਸ਼ ਪਹਿਲੂ ਸਰੋਤਿਆਂ ਦੇ ਸਨਮੁੱਖ ਕੀਤੇ। ਸ. ਗੁਰਪ੍ਰੀਤ ਸਿੰਘ ਸੰਧੂ ਨੂੰ ਉਹਨਾਂ ਦੀ ਪੁਸਤਕ `ਸਹਿਕਦੇ ਸੁਪਨੇ` ਦੇ ਲੋਕ  ਅਰਪਣ ਹੋਣ `ਤੇ ਵਧਾਈ ਦਿੰਦੇ ਹੋਏ ਉਹਨਾਂ ਦੀ ਸੋਚ ਅਤੇ ਕਲਮ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਇਸ ਨਿਵੇਕਲੇ ਸਾਹਿਤਕ ਸਮਾਗਮ ਵਿੱਚ ਹੋਰਨਾਂ ਤੋਂ  ਇਲਾਵਾ ਸ਼੍ਰੀ ਰਜਿੰਦਰ ਵਿਖੋਨਾ ਪ੍ਰਿੰਸੀਪਲ, ਸ. ਜਸਵਿੰਦਰ ਸਿੰਘ ਬੀ.ਪੀ.ਈ.ਓ. ਮਮਦੋਟ (ਫਿਰੋਜ਼ਪੁਰ), ਸ. ਗੁਰਦੀਪ ਸਿੰਘ, ਸੀ.ਐਚ.ਟੀ, ਸ਼੍ਰੀ ਵਿਜੇ ਪਾਲ, ਸ਼੍ਰੀ ਗੁਰਛਿੰਦਰ ਪਾਲ, ਸ਼੍ਰੀ ਇਨਕਲਾਬ ਗਿੱਲ ਪੱਕਾ-ਚਿਸ਼ਤੀ, ਸੰਗੀਤ ਸ਼ਾਸ਼ਤਰੀ ਵਿਜੈ ਪਰਵੀਨ, ਮਨਜਿੰਦਰ ਤਨੇਜਾ, ਅਮਿਤ ਨਾਗਪਾਲ, ਰਵਿੰਦਰ ਪਾਲ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।