ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਆਈ ਕੁੱਲ 89 ਹਜ਼ਾਰ 135 ਮੀਟਰਕ ਟਨ ਕਣਕ ਦੀ 100 ਫ਼ੀਸਦੀ ਖ਼ਰੀਦ ਹੋਈ : ਅਮਿਤ ਤਲਵਾੜ  

AMIT TALWAR
ਕਿਰਾਏਦਾਰਾਂ/ ਨੌਕਰਾਂ/ ਪੇਇੰਗ ਗੈਸਟ ਦੀ ਸੂਚਨਾ, ਪੁਲਿਸ ਥਾਣੇ ਦੇਣ ਦੇ ਹੁਕਮ ਕੀਤੇ ਜਾਰੀ

Sorry, this news is not available in your requested language. Please see here.

ਕਿਸਾਨਾਂ ਨੂੰ ਖਰੀਦ ਕੀਤੀ ਕਣਕ ਦੀ 135 ਕਰੋੜ 54 ਲੱਖ ਰੁਪਏ ਦੀ ਹੋਈ ਆਨਲਾਈਨ ਅਦਾਇਗੀ 
 ਐਸਏਐਸ ਨਗਰ, 29 ਅਪ੍ਰੈਲ 2022
 ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 29ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ 89 ਹਜ਼ਾਰ 135 ਮੀਟਰਕ ਟਨ ਕਣਕ ਆਈ ਹੈ ਜਿਸ ਦੀ 100 ਫ਼ੀਸਦੀ ਖ਼ਰੀਦ ਵੱਖ ਵੱਖ ਖਰੀਦ ਏਜੰਸੀਆਂ ਵੱਲੋ ਕੀਤੀ ਜਾ ਚੁੱਕੀ ਹੈ।
ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਵੱਲੋਂ 25714ਮੀਟਰਕ ਟਨ, ਮਾਰਕਫੈੱਡ ਵੱਲੋਂ 15652ਮੀਟਰਕ ਟਨ, ਪਨਸਪ ਵੱਲੋਂ 10534ਮੀਟਰਕ ਟਨ  ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 13720ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 4711ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 86ਹਜਾਰ695ਮੀਟਰਕ ਟਨ ਕਣਕ  ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ135 ਕਰੋੜ 54 ਲੱਖ ਦੀ ਅਦਾਇਗੀ ਕਿਸਾਨਾ ਨੂੰ ਹੋ ਚੁੱਕੀ ਹੈ।
ਸ੍ਰੀ ਅਮਿਤ ਤਲਵਾੜ  ਨੇ ਕਿਹਾ ਕਿ ਮੰਡੀਆਂ ’ਚ ਕਣਕ ਦੀ ਖਰੀਦ ਨੂੰ ਪਾਰਦਰਦਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਸੁਵਿਧਾ ਲਈ ਹਰ ਵੇਲੇ ਤਾਇਨਾਤ ਹਨ, ਤਾਂ ਜੋ ਕਿਸਾਨਾਂ ਦੀ ਮੰਡੀ ਅੰਦਰ ਲਿਆਂਦੀ ਕਣਕ ਦੀ ਫ਼ਸਲ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੇਂ ਨਾਲ ਖਰੀਦ ਕੀਤਾ ਜਾ ਸਕੇ।
Spread the love