ਜਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦੌਰਾਨ 11 ਪ੍ਰਾਰਥੀ ਕੀਤੇ ਗਏ ਸ਼ਾਰਟ ਲਿਸਟ

ਜਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦੌਰਾਨ 11 ਪ੍ਰਾਰਥੀ ਕੀਤੇ ਗਏ ਸ਼ਾਰਟ ਲਿਸਟ
ਜਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦੌਰਾਨ 11 ਪ੍ਰਾਰਥੀ ਕੀਤੇ ਗਏ ਸ਼ਾਰਟ ਲਿਸਟ

Sorry, this news is not available in your requested language. Please see here.

ਰੂਪਨਗਰ, 26 ਅਪ੍ਰੈਲ 2022
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਅੱਜ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਸ੍ਰੀ ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਚ.ਡੀ.ਐਫ.ਸੀ. ਬੈਂਕ, ਰੂਪਨਗਰ ਦੇ ਨਿਯੋਜਕਾਂ ਵੱਲੋਂ ਸੇਲਜ਼ ਐਗਜੀਕਿਊਟਿਵ ਦੀਆਂ 25 ਅਸਾਮੀਆਂ ਲਈ ਬੇਰੋਜ਼ਗਾਰ ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ।

ਹੋਰ ਪੜ੍ਹੋ :-ਖੇਤੀਬਾੜੀ ਵਿਭਾਗ ਨੇ ਮਿੱਟੀ ਦੇ ਸੈਂਪਲ ਇਕੱਠੇ ਕਰਨ ਲਈ ਮੁਹਿੰਮ ਚਲਾਈ : ਮੁੱਖ ਖੇਤੀਬਾੜੀ ਅਫ਼ਸਰ

ਰੋਜ਼ਗਾਰ ਅਫ਼ਸਰ ਵੱਲੋ ਦੱਸਿਆ ਗਿਆ ਕਿ ਇਸ ਇੰਟਰ ਵਿਊ ਦੌਰਾਨ 25 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ 11 ਪ੍ਰਾਰਥੀਆਂ ਨੂੰ ਮੌਕੇ ‘ਤੇ ਹੀ ਸ਼ਾਰਟ ਲਿਸਟ ਕੀਤਾ ਗਿਆ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਰੋਪੜ ਜਿਲ੍ਹੇ ਦੇ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਨੰਗਲ, ਕੁਰਾਲੀ, ਮਾਜਰੀ ਅਤੇ ਮੋਰਿੰਡਾ ਵਿਖੇ ਹੋਵੇਗਾ। ਉਨ੍ਹਾਂ ਵੱਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਆਪਣੀ ਯੋਗਤਾ ਦੇ ਆਧਾਰ ‘ਤੇ ਜਿਲ੍ਹਾ ਬਿਊਰੋ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲੇਸ ਮੈਂਟ ਕੈਂਪਾਂ ਸਬੰਧੀ ਸੰਪੂਰਨ ਜਾਣਕਾਰੀ ਐਨ.ਸੀ.ਐਸ. ਪੋਰਟਲ ਤੇ ਅਪਡੇਟ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਨੌਜਵਾਨ ਐਨ.ਸੀ.ਐਸ. ਪੋਰਟਲ ਅਤੇ ਪੰਜਾਬ ਘਰ-ਘਰ ਰੋਜ਼ਗਾਰਪੋਰਟਲ www.pgrkam.com ਤੇ ਆਪਣਾ ਨਾਮ ਰਜਿਸਟਰ ਕਰਨ।
ਇਸ ਦੇ ਨਾਲ ਹੀ ਮਿਸ. ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਵੱਲੋਂ ਇੰਟਰਵਿਊ ਦੌਰਾਨ ਹਾਜ਼ਰ ਹੋਏ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਦੁਆਰਾ ਬੇਰੋਜ਼ਗਾਰ ਨੌਜਵਾਨਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਆਨਲਾਈਨ ਕੋਚਿੰਗ ਲਈ ਪ੍ਰਾਰਥੀਆਂ ਨੂੰ ਆਪਣਾ ਨਾਮ eduzphere.com ਤੇ ਰਜਿਸਟਰ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਜਿਲ੍ਹਾ ਬਿਊਰੋ ਵੱਲੋਂ ਸ਼ੋਸਲ ਮੀਡਿਆ ਜਿਵੇਂ ਕਿ ਫੇਸਬੁੱਕ, ਇੰਸਟਾਗਰਾਮ ਅਤੇ ਟਵੀਟਰ ‘ਤੇ ਅਕਾਊਂਟ ਬਣਾਏ ਗਏ ਹਨ, ਜਿਸ ਉੱਪਰ ਜਿਲ੍ਹਾ ਬਿਊਰੋ ਵੱਲੋਂ ਕੀਤੀਆਂ ਗਈਆਂ ਅਤੇ ਹੋਣ ਵਾਲੀਆਂ ਗਤੀ-ਵਿਧੀਆਂ ਬਾਰੇ ਜਾਣਕਾਰੀ ਅਪਲੋਡ ਕੀਤੀ ਜਾਂਦੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪ੍ਰਾਰਥੀ ਇਨ੍ਹਾਂ ਸ਼ੋਸਲ ਮੀਡਿਆ ਦੇ ਅਕਾਊਂਟ ਨੂੰ ਵੱਧ ਤੋਂ ਵੱਧ ਫੋਲੋ ਕਰਨ ਲਈ ਕਿਹਾ ਗਿਆ ਤਾਂ ਕਿ ਪ੍ਰਾਰਥੀਆਂ ਨੂੰ ਪਲੇਸਮੈਂਟ ਕੈਂਪਾਂ ਸਬੰਧੀ ਸਮੇਂ ਸਮੇਂ ‘ਤੇ ਜਾਣਕਾਰੀ ਹਾਸਿਲ ਹੋ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫ਼ਤਰ ਦੇ ਹੈਲਪ ਲਾਈਨ ਨੰਬਰ 8557010066 ‘ਤੇ ਸੰਪਰਕ ਕਰ ਸਕਦੇ ਹਨ।
Spread the love