ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

Sorry, this news is not available in your requested language. Please see here.

ਨਸ਼ਾ ਪੀੜਤ ਵਿਅਕਤੀ ਦਾ ਇਲਾਜ ਸੰਭਵ, 62391-39973 ਤੇ ਕੇਵਲ ਵਟਸਐਪ ਰਾਹੀ ਭੇਜੋ ਮੈਸੇਜ
ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ, ਮੁਫਤ ਇਲਾਜ  ਤੇ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ

ਗੁਰਦਾਸਪੁਰ,13 ਮਈ  2022

ਡਿਪਟੀ ਕਮਿਸ਼ਨਰ, ਜਨਾਬ  ਮੁਹੰਮਦ ਇਸ਼ਫਾਕ ਨੇ ਜਿਲਾ ਵਾਸੀਆਂ ਨੂੰ ਸਮਾਜਿਕ ਬੁਰਾਈ ਨਸ਼ਿਆ ਨੂੰ ਖਤਮ ਕਰਨ ਲਈ ਇਕਜੁੱਟਤਾ ਨਾਲ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ।

ਹੋਰ ਪੜ੍ਹੋ :-ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ: ਕੁਲਦੀਪ ਧਾਲੀਵਾਲ

ਉਨ੍ਹਾਂ ਅੱਗੇ ਦੱਸਿਆ ਕਿ ਨਸ਼ੇ ਦੇ ਬੀਮਾਰ ਦੀ ਪਹਿਚਾਣ ਦੇ ਲੱਛਣ ਜਿਵੇਂ ਭੁੱਖ ਦਾ ਘੱਟ ਲੱਗਣਾ, ਭਾਰ ਘਟਣਾ, ਸਰੀਰ ਵਿਚ ਥਕਾਵਟ ਦਾ ਹੋਣਾ, ਭਿਆਨਕ ਖੰਘ ੋਹਣਾ, ਪਸੀਨਾ ਹੱਦੋਂ ਵੱਧ ਆਉਣਾ, ਉਲਟੀਆਂ ਆਉਣੀਆਂ, ਬਾਥਰੂਮ ਵਿਚ ਜ਼ਿਆਦਾ ਸਮਾਂ ਲੱਗਣਾ, ਕਬਜ਼ ਦਾ ਹੋਣਾ ਤੇ ਹੱਥਾਂ ਬਾਹਾਂ ਤੇ ਸੂਈਆਂ ਦੇ ਨਿਸ਼ਾਨ ਪਾਏ ਜਾਣੇ ਆਦਿ ਹੁੰਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਜਿਹੇ ਲੱਛਣ ਹਨ ਤਾਂ ਇਸ ਦੇ ਬਾਰੇ ਮੋਬਾਇਲ ਨੰਬਰ 62391-39973 ਤੇ ਕੇਵਲ ਵਟਸਐਪ ਰਾਹੀ ਮੈਸੇਜ ਭੇਜਿਆ ਜਾਵੇ। ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ, ਮੁਫਤ ਇਲਾਜ ਕਰਵਾਇਆ ਜਾਵੇਗਾ ਤੇ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ।

Spread the love