"ਡਿੱਗਦਾ ਜਾਂਦਾ ਪਾਣੀ ਦਾ ਪੱਧਰ" ਕਵਿਤਾ ਸੁਣਾ ਕੀਤੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਅਪੀਲ
Sorry, this news is not available in your requested language. Please see here.
ਐਸ.ਏ.ਐਸ. ਨਗਰ 20 ਮਈ 2022
“ਡਿੱਗਦਾ ਜਾਂਦਾ ਪਾਣੀ ਦਾ ਪੱਧਰ ਕਿਸਾਨ ਵੀਰੋ ਆਓ ਮਿਲ ਕੇ ਇਸ ਨੂੰ ਬਚਾ ਲਈਏ” ਆਪਣੀ ਕਵਿਤਾ ਰਾਹੀਂ ਸ੍ਰੀ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਖਰੜ ਨੇ ਪਿੰਡ ਚੂਹੜ ਮਾਜਰਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਅਪੀਲ ਕੀਤੀ।
ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਸ੍ਰੀ ਰਾਜੇਸ ਕੁਮਾਰ ਰਹੇਜਾ ਦੀ ਅਗਵਾਈ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ। ਪਿੰਡ ਚੱਪੜ ਚਿੜੀ ਵਿੱਚ ਲਗਾਏ ਗਏ ਕੈਂਪ ਵਿੱਚ ਸ੍ਰੀ ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦਵਾਈਆਂ ਦਾ ਸਪ੍ਰੇ ਹਮੇਸ਼ਾ ਚੰਗੇ ਸਲਾਬ ਵਿੱਚ ਅਤੇ ਸ਼ਾਮ ਸਵੇਰੇ ਵੇਲੇ ਕਰਨੀ ਚਾਹੀਦੀ ਹੈ, ਬਿਜਾਈ ਤੋਂ ਤੁਰੰਤ ਬਾਅਦ ਪੈਂਡੀਮੈਥਲਾਲਿਨ 30 ਤਾਕਤ ਇੱਕ ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ। ਇਹ ਨਦੀਨ ਨਾਸਕ ਦੀ ਵਰਤੋਂ ਨਾਲਘਾਟ ਵਾਲੇ ਮੌਸਮੀ ਨਦੀਨ ਜਿਵੇਂ ਕਿ ਗੁੜਤ, ਮਧਾਣਾ ਅਤੇ ਕੁਝ ਚੋੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਇਸ ਤੋ. ਬਾਅਦ ਜੇ ਲੋੜ ਪਵੇ ਤਾਂ ਗੋਡੀ ਕਰਕੇ ਜਾਂ ਬਿਸਪਾਇਰੀਬੈਕ ਸੋਡੀਅਮ 100 ਮੀ.ਲਿਟਰ ਪ੍ਰਤੀ ਏਕੜ ਫਿਨਕਾਸਪਰੋਪ-ਪੀ, ਇਥਾਇਲ 400 ਮਿ. ਲੀਟਰ ਪ੍ਰਤੀ ਏਕੜ ਵਰਤਨ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ।
ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੇ ਸਿੱਧੀ ਬਿਜਾਈ 1500 ਰੁਪਏ ਅਤੇ ਮੂੰਗੀ ਦੀ ਐਮ.ਐਸ.ਪੀ. ਅਤੇ ਹੋਰ ਕਿਸਾਨੀ ਹਿੱਤ ਵਿੱਚ ਲਏ ਗਏ ਫੈਸਲਿਆਂ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਜੇਕਰ ਨੀਲ ਗਾਂ, ਸੂਰ ਅਤੇ ਹੋਰ ਜੰਗਲੀ ਜਾਨਵਰਾਂ ਤੋਂ ਫਸਲਾਂ ਨੂੰ ਬਚਾਉਣ ਲਈ ਵਾੜ ਲਗਾਉਣ ਵਾਸਤੇ ਸਰਕਾਰ ਵੱਲੋਂ ਕੰਡਿਆਲੀ ਤਾਰ ਲਈ ਸਬਸਿਡੀ ਦਿੱਤੀ ਜਾਵੇ ਤਾਂ ਉਹ ਝੋਨੇ ਦੀ ਕਾਸ਼ਤ ਛੱਡ ਕਿ ਦੂਜੀਆਂ ਫਸਲਾਂ ਜਿਵੇਂ ਗੰਨਾ, ਮੱਕੀ , ਦਾਲਾਂ ਆਦਿ ਹੇਠ ਖੇਤੀ ਕਰਕੇ ਵੱਧ ਤੋ ਵੱਧ ਰਕਬਾ ਖੇਤੀ ਵਿਭਿੰਨਤਾ ਅਧੀਨ ਲਿਆਉਣ ਲਈ ਤਿਆਰ ਹਨ।
ਇਸ ਮੌਕੇ ਮੰਡੀ ਬੋਰਡ ਤੋਂ ਨਾਮਜਦ ਨੋਡਲ ਅਫਸਰ ਸ੍ਰੀ ਅਸੋਕ ਜਿੰਦਲ ਨੇ ਫਸਲਾਂ ਦੇ ਸੁਚੱਜੇ ਮੰਡੀਕਰਨ ਬਾਰੇ ਵਿਚਾਰ ਸਾਂਝੇ ਕੀਤੇ। ਇਸ ਕੈਂਪ ਵਿੱਚ ਪਿੰਡ ਚੂਹੜ ਮਾਜਰਾ ਅਤੇ ਝੰਜੇੜੀ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।