ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਪਹਿਲੀ ਵਾਰ ਕਰ ਰਹੇ ਕਿਸਾਨਾਂ ਦੇ ਦੂਰ ਕੀਤੇ ਜਾ ਰਹੇ ਹਨ ਖਦਸ਼ੇ
ਗੁਰਦਾਸਪੁਰ, 25 ਮਈ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦਇ ਇਸ਼ਫਾਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਗੁਰਦਾਸਪੁਰ ਵਲੋਂ ਜਿਲੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਖੁਦ ਡਿਪਟੀ ਕਮਿਸ਼ਨਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰੇ ਰਹੇ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲੀ ਵਾਰ ਅਪਣਾਉਣ ਵਾਲੇ ਕਿਸਾਨਾਂ ਦੇ ਖਦਸ਼ੇ ਦੂਰ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਅੱਗੇ ਆਉਣ।
ਹੋਰ ਪੜ੍ਹੋ :-ਏਵੀਏਸ਼ਨ ਕਲੱਬ ਦੇ 2 ਕਿਲੋਮੀਟਰ ਘੇਰੇ ‘ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ ‘ਤੇ ਪਾਬੰਦੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਧੀਰ ਸਿੰਘ ਠਾਕੁਰ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ ’ਤੇ ਸਫਲਤਾ ਪੂਰਵਕ ਹੋ ਰਹੀ ਹੈ । ਫਿਰ ਵੀ ਪਹਿਲੀ ਵਾਰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕੁਝ ਖਦਸ਼ੇ ਹੋ ਸਕਦੇ ਹਨ, ਇਸ ਲਈ ਕਿਸਾਨਾਂ ਦੇ ਇਹਨਾਂ ਖਦਸ਼ਿਆਂ ਸਬੰਧੀ ਮਾਹਿਰ ਵਲੋਂ ਸਪੱਸ਼ਟੀਕਰਨ ਦਿੱਤੇ ਗਏ ਹਨ ਭਾਵ ਉਨਾਂ ਦੇ ਸ਼ੰਕੇ ਦੂਰ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਕਿਸਾਨਾਂ ਦੇ ਮਨਾਂ ਵਿਚ ਫਸਲ ਵਿਰਲੀ ਰਹਿ ਗਈ ਹੈ, ਸਬੰਧੀ ਖਦਸ਼ਾ ਹੁੰਦਾ ਹੈ, ਜਿਸ ਸਬੰਧੀ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਵਾਲਾ ਖੇਤ ਸੁਰੂ ਵਿੱਚ ਵਿਰਲਾ-ਵਿਰਲਾ ਲਗਦਾ ਹੈ। ਤਰ –ਵਤਰ ਖੇਤ ਵਿੱਚ ਬੀਜੀ ਫਸਲ ਨੂੰ ਪਹਿਲਾਂ ਪਾਣੀ ਤਕਰੀਬਨ 21 ਦਿਨ ਬਾਅਦ ਲਾਇਆ ਜਾਂਦਾ ਹੈ । ਇਸ ਸਮੇ ਦੌਰਾਂਨ ਬੂਟਾ ਆਪਣੀ ਜਿਆਦਾ ਤਾਕਤ ਜੜ੍ਹਾਂ ਡੂੰਘੀਆਂ ਕਰਨ ਤੇ ਲਾਉਦਾ ਹੈ ਅਤੇ ਉਪਰ ਨੂੰ ਘੱਟ ਵੱਧਦਾ ਹੈ । ਉਪਰ ਘੱਟ ਵਾਧਾ ਹੋਣ ਕਰਕੇ ਖੇਤ ਖਾਲੀ –ਖਾਲੀ ਲੱਗਦਾ ਹੈ , ਜਿਸ ਤੋ ਡਰਨ ਦੀ ਲੋੜ ਨਹੀ , ਕਿਉਕਿ ਪਹਿਲੇ ਪਾਣੀ ਤੋ ਬਾਅਦ ਬੂਟੇ ਦਾ ਉਪਰਲਾ ਵਾਧਾ ਬਹੁਤ ਤੇਜ ਹੁੰਦਾ ਹੈ ਅਤੇ ਅਗਲੇ 15 –20 ਦਿਨ ਵਿੱਚ ਖੇਤ ਭਰਿਆ –ਭਰਿਆ ਦਿਸਣ ਲੱਗ ਪੈਦਾ ਹੈ ।
ਫਸਲ ਬੂਝਾ ਨਹੀ ਮਾਰ ਰਹੀ : ਇਥੇ ਇਹ ਦੱਸਣਾ ਬਣਦਾ ਹੈ ਕਿ ਪਹਿਲਾ ਮਹੀਨਾਂ ਤਾਂ ਸਿੱਧੀ ਬਿਜਾਈ ਵਾਲਾ ਖੇਤ ਪਨੀਰੀ ਵਾਂਗ ਹੀ ਹੁੰਦਾ ਹੈ , ਜਿਸ ਤਰ੍ਹਾਂ ਝੋਨੇ ਦੀ ਇੱਕ ਮਹੀਨੇ ਦੀ ਪਨੀਰੀ ਦੇ ਇੱਕ ਇੱਕ ਡਾਲ ਹੀ ਹੁੰਦਾ ਹੈ । ਬਿਜਾਈ ਤੋ ਚਾਰ ਹਫਤੇ ਬਾਅਦ ਜਦੋ ਖਾਦ(ਯੂਰੀਆ , ਜਿੰਕ ) ਪਾਈ ਜਾਂਦੀ ਹੈ ਤਾਂ ਬੂਟਾ ਵਧਣ ਲੱਗਦਾ ਹੈ । ਅਗਲੇ 15 –20 ਦਿਨ ਖੇਤ ਭਰਨ ਲੱਗ ਪਂੈਦਾ ਹੈ ਅਤੇ 60- 65 ਦਿਨਾਂ ਵਿੱਚ ਖੇਤ ਨੂੰ ਪੂਰਾ ਢੱਕ ਲੈਦਾਂ ਹੈ । ਕੱਦੂ ਕਰਕੇ ਲਾਏ ਝੋਨੇ ਵਾਲਾ ਖੇਤ ਵੀ ਪਨੀਰੀ ਤੋ ਲੈ ਕੇ ਲੱਗਭਗ 70-75 ਦਿਨਾ ਵਿੱਚ ਭਰਦਾ ਹੈ । ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀ ।
ਫਸਲ ਪੀਲੀ ਭਾਅ ਮਾਰਦੀ ਹੈ : ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਕੱਦੂ ਕੀਤੇ ਖੇਤ ਨਾਲੋ ਕੁਝ ਹਲਾਤਾਂ ਵਿੱਚ ਹਲਕੀ ਪਲੱਤਣ ਵਿੱਚ ਰਹਿੰਦੀ ਹੈ । ਇਸ ਵਿੱਚ ਕੋਈ ਡਰਨ ਦੀ ਲੋੜ ਨਹੀ , ਫਸਲ ਨੂੰ ਸਿਫਾਰਸ਼ ਅਨੁਸਾਰ ਖਾਦ ਪਾਉਣੀ ਜਰੂਰੀ ਹੈ । ਪਰਮਲ ਝੋਨੇ ਨੂੰ 3 ਗੱਟੇ ਯੂਰੀਆ (130 ਕਿਲੋ ਬਿਜਾਈ ਤੋ 4,6, 9 ਹਫਤੇ ਤੇ ਬਰਾਬਰ ਕਿਸ਼ਤਾ ਵਿੱਚ ਅਤੇ ਬਾਸਮਤੀ ਨੂੰ 55 ਕਿਲੋ ਯੂਰੀਆ 3,6, ਅਤੇ 9 ਹਫਤੇ ਤੇ 3 ਬਰਾਬਰ ਕਿਸ਼ਤਾ ਪਾਓ । ਇਸ ਦੇ ਨਾਲ ਹੀ ਜਿੰਕ ਸਲਫੇਟ 10 ਕਿਲੋ ( 21 ਪ੍ਰਤੀਸਤ ) ਜਾਂ 6.5 ਕਿਲੋ (33 ਪ੍ਰਤੀਸਤ ) ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਦੀ ਪਹਿਲੀ ਕਿਸ਼ਤ ਸਮੇ ਸਿਰ ਪਾ ਦਿਓ । ਖਾਦ ਹਮੇਸ਼ਾ ਪਾਣੀ ਲਾਉਣ ਤੋ ਬਾਅਦ ਵੱਤਰ ਖੇਤ ਵਿੱਚ ਪਾਓ । ਕੁਝ ਕਿਸਾਨ ਵੀਰ ਯੁਰੀਆ ਅਗੇਤੀ ਅਤੇ ਟੋਟਿਆਂ ਵਿੱਚ ਪਾ ਦਿੰਦੇ ਹਨ, ਜਿਸ ਦਾ ਪੂਰਾ ਫਾਇਦਾ ਨਹੀ ਹੁੰਦਾ। ਦੇਖਣ ਵਿੱਚ ਆਇਆ ਹੈ ਕਿ ਕੁਝ ਕਿਸਾਨ ਵੀਰ ਸਿੱਧੀ ਬਿਜਾਈ ਵਾਲੀ ਫਸਲ ਨੂੰ ਡਾਇਆ, ਸੁਪਰ , ਪੋਟਾਸ ਅਤੇ ਸਲਫਰ ਆਦਿ ਖਾਦਾਂ ਪਾ ਦਿੰਦੇ ਹਨ , ਜਿੰਨ੍ਹਾਂ ਦਾ ਫਸਲ ਨੂੰ ਜਿਆਦਾ ਫਾਇਦਾ ਨਹੀ ਹੁੰਦਾ , ਉਲਟਾ ਖਰਚ ਵੱਧ ਜਾਦਾਂ ਹੈ । ਬੇਲੋੜੀ ਅਤੇ ਬੇਵਕਤੀ ਡੀ. ਏ. ਪੀ. /ਸੁਪਰ ਖਾਦ ਪਾਉਣ ਨਾਲ ਜਿੰਕ ਦੀ ਘਾਟ ਆ ਜਾਂਦੀ ਹੈ । ਇਸ ਲਈ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾ ਲਵੋ ਅਤੇ ਜਿਸ ਤੱਤ ਦੀ ਘਾਟ ਹੋੇਵੇ, ਸਿਰਫ ਉਹ ਹੀ ਪਾਵੇ । ਜੋ ਨਵੇਂ ਨਿਕਲ ਰਹੇ ਪੱਤੇ ਪੀਲੇ ਹਨ ਤਾਂ ਫਾਇਰਸ ਸਲਫੇਟ ਜਾਂ ਲੋਹਾ ਤੱਤ –ਇੱਕ ਕਿਲੋ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 2 ਛਿੜਕਾਅ ਹਫਤੇ -ਹਫਤੇ ਦੀ ਵਿੱਥ ਤੇ ਕਰ ਦਿਊ ਅਤੇ ਖੇਤ ਨੂੰ ਸਲ੍ਹਾਬਾ ਰੱਖੋ ।
ਖੇਤ ਵਿੱਚ ਪਾਣੀ ਖੜ੍ਹ੍ਹਾ ਕਰੀਏ ? : ਸਿੱਧੀ ਬਿਜਾਈ ਵਾਲੇ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਜਰੂਰਤ ਨਹੀ ਅਤੇ ਨਾ ਹੀ ਪਾਣੀ ਖੜ੍ਹ੍ਹਾ ਹੋ ਸਕਦਾ ਹੈ । ਪਹਿਲੇ ਪਾਣੀ ਤੋ ਬਾਅਦ 5 ਤੋ 7 ਦਿਨ ਦੇ ਵਕਫੇ ਤੇ ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ ਪਾਣੀ ਲਾਉਦੇ ਰਹੋ । ਇਹ ਧਿਆਨ ਰੱਖੋ ਕਿ ਖੇਤ ਦਾ ਵੱਤਰ ਬਰਕਰਾਰ ਰੱਖਣਾ ਹੈ , ਨਾ ਹੀ ਪਾਣੀ ਖੜ੍ਹਾ ਕਰਨਾ ਹੈ ਅਤੇ ਨਾ ਹੀ ਫਸਲ ਨੂੰ ਸੋਕਾ ਲਗਵਾਉਣਾ ਹੈ । ਜ਼ਿਆਦਾ ਪਾਣੀ ਲਾਉਣ ਨਾਲ ਖੁਰਾਕੀ ਤਤ ਜਿਵੇ ਕਿ ਨਾਈਟਰੋਜਟ ਜ਼ਮੀਨ ਦੇ ਥੱਲੇ ਰਿਸਕ ਜਾਂਦੇ ਹਨ ਅਤੇ ਬੂਟੇ ਨੂੰ ਮਿਲਦੇ , ਜਿਸ ਕਰਕੇ ਪੁੂਰੀ ਖਾਦ ਪਾਉਣ ਦੇ ਬਾਵਜੂਦ ਫਸਲ ਪੀਲੀ ਪੈ ਸਕਦੀ ਹੈ । ਜ਼ਿਆਦਾ ਪਾਣੀ ਲਾਉਣ ਨਾਲ ਨਦੀਨਾਂ ਦੀ ਸਮੱਸਿਆ ਵੀ ਵੱਧ ਸਕਦੀ ਹੈ ।
ਖੇਤ ਵਿੱਚ ਨਦੀਨ ਹੋ ਗਏ ਹਨ : ਬਿਜਾਈ ਮੇ ਪੈਡੀਮੈਥਾਲਿਨ ਸਪਰੇਅ ਕਰਨ ਨਾਲ ਫਸਲ ਮੁਢਲੇ ਦਿਨਾਂ ਵਿੱਚ ਨਦੀਨ ਰਹਿਤ ਰਹਿੰਦੀ ਹੈ । ਖੜ੍ਹ੍ਹੀ ਫਸਲ ਵਿੱਚ ਜੇ ਨਦੀਨਾਂ ਦੀ ਸਮੱਸਿਆ ਆਉਦੀ ਹੈ ਤਾਂ ਹਰ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਉਪਲਬਧ ਹਨ । ਪਰ ਧਿਆਨ ਰਹੇ ਕਿ ਨਦੀਨ ਨਾਸ਼ਕ ਹੀ ਚੋਣ ਖੇਤ ਵਿੱਚ ਉਘੇੇ ਨਦੀਨਾਂ ਦੀ ਕਿਸਮ ਦੇ ਅਧਾਰ ਤੇ ਕਰੋ ਅਤੇ ਛਿੜਕਾਅ ਸਮੇ ਨਦੀਨ 2-3 ਪੱਤਿਆਂ ਦੀ ਅਵੱਸਥਾ ਤੋ ਵੱਡੇ ਨਾ ਹੋਣ ।
ਕਿਤੇ ਝਾੜ ਨਾ ਘੱਟ ਜਾਵੇ : ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਕੱਦੂ ਕੀਤੇ ਝੋਨੇ ਦੇ ਲੱਗਭਗ ਬਰਾਬਰ ਹੀ ਆੳਂੁਦਾ ਹੈ ਅਤੇ ਮੁਨਾਫਾ ਕਦੇ ਵੀ ਕੱਦੂ ਕੀਤੇ ਝੋਨੇ ਨਾਲੋ ਨਹੀ ਘੱਟਦਾ । ਇਸ ਲਈ ਕਿਸਾਨਾ ਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ , ਕਿਉਕਿ ਮੁਨਾਫਾ ਪੂਰਾ ਆਉਣ ਦੇ ਨਾਲ –ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਅਤੇ ਲੇਬਰ ਦੀ ਸਮੱਸਿਆ ਦਾ ਹਲ ਮਿਲਦਾ ਹੈ ।
ਸਿੱਧੀ ਬਿਜਾਈ ਦਾ ਅਗਲੀ ਫਸਲ ’ਤੇ ਕੀ ਅਸਰ ਪਵੇਗਾ : ਝੋਨੇ ਦੀ ਸਿੱਧੀ ਬਿਜਾਈ ਤੋ ਬਾਅਦ ਬੀਜੀ ਕਣਕ ਦਾ ਝਾੜ , ਕੱਦੂ ਕਰਕੇ ਲਾਏ ਝੋਨੇ ਵਾਲੇ ਖੇਤ ਨਾਲੋ 100 ਕਿਲੋ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ । ਸਿਧੀ ਬਿਜਾਈ ਵਾਲੇ ਝੋਨੇ ਦੇ ਖੇਤ ਨੂੰ ਅਗਲੀ ਫਣਲ ਬੀਜਨ ਲਈ ਤਿਆਰ ਕਰਨਾ ਬਹੁਤ ਸੋਖਾ ਹੋ ਜਾਂਦਾ ਹੈ । ਜ਼ਿਆਦਾ ਬਾਰਸ ਪੈਣ ਤੇ ਵੀ ਸਿਧੀ ਬਿਜਾਈ ਵਾਲੇ ਖੇਤ ਵਿੱਚ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ਅਤੇ ਫਸਲ ਦਾ ਨੁਕਸਾਨ ਨਹੀ ਹੁੰਦਾ ਹੈ ।
ਖੇਤੀਬਾੜੀ ਅਫਸਰ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਵੱਡੇ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਸਫਲਤਾਪੂਰਵਕ ਹੋ ਰਹੀ ਹੈ । ਫਿਰ ਵੀ ਜੇਕਰ ਸਿੱਧੀ ਬਿਜਾਈ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨੇੜਲੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਰਕੇ ਉਸ ਦਾ ਸਹੀ ਹੱਲ ਕੱਢਿਆ ਜਾ ਸਕਦਾ ਹੈ, ਸੋ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।