*ਮੰਕੀ ਪੌਕਸ ਇੱਕ ਜੂਨੋਟਿਕ ਬਿਮਾਰੀ, ਜਾਣਕਾਰੀ ਹੀ ਬਚਾਅ : ਸਿਵਲ ਸਰਜਨ ਬਰਨਾਲਾ

news makahni
news makhani
ਮੰਕੀਪੌਕਸ ਤੋਂ ਬਚਾਅ ਲਈ ਜਾਣਕਾਰੀ ਜਰੂਰੀਃ ਡਾ. ਜਸਬੀਰ ਸਿੰਘ ਔਲਖ
ਬਰਨਾਲਾ 31 ਜੁਲਾਈ 2022 :- 
ਮੌਕੀ ਪੌਕਸ ਇੱਕ ਵਾਇਰਲ ਜ਼ੂਨੋਟਿਕ ਬਿਮਾਰੀ ਹੈ ਜਿਸ ਵਿੱਚ ਚੇਚਕ ਵਰਗੇ ਲੱਛਣ ਹੁੰਦੇ ਹਨ, ਹਾਲਾਂਕਿ ਘੱਟ ਕਲੀਨਿਕਲ ਗੰਭੀਰਤਾ ਦੇ ਨਾਲ ਐਮਪੀਐਕਸ ਪਹਿਲੀ ਵਾਰ 1958 ਵਿੱਚ ਖੋਜ ਲਈ ਰੱਖੇ ਗਏ ਬਾਂਦਰਾਂ ਦੀਆਂ ਬਸਤੀਆਂ ਵਿੱਚ ਖੋਜਿਆ ਗਿਆ ਸੀ, ਇਸ ਲਈ ਇਸਦਾ ਨਾਮ ‘ਮੰਕੀ ਪੌਕਸ’ ਰੱਖਿਆ ਗਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਹੁਣ ਤੱਕ ਦੁਨੀਆ ਦੇ 75 ਦੇਸ਼ਾਂ ਵਿਚ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਤੇ ਭਾਰਤ ਵਿਚ ਵੀ ਹੁਣ ਤੱਕ ਚਾਰ ਕੇਸ ਰਿਪੋਰਟ ਹੋ ਚੁੱਕੇ ਹਨ।  *ਮੰਕੀ ਪੌਕਸ ਮੁੱਖ ਤੌਰ ਤੇ ਜੂਨੋਸਿਸ ਬਿਮਾਰੀ ਹੈ ਜੋ ਲਾਗ ਵਾਲੇ ਜਾਨਵਰਾਂ ਤੋਂ ਮਨੁੱਖ ਵਿੱਚ ਪ੍ਰਾਇਮਰੀ ਤੌਰ ਤੇ ਫੈਲਦੀ ਹੈ ਅਤੇ ਲਾਗ ਵਾਲੇ ਵਿਆਕਤੀ ਤੋਂ ਆਮ ਵਿਆਕਤੀ ਨੂੰ ਵਰਤੇ ਹੋਏ ਸਮਾਨ, ਕੱਪੜਿਆਂ ਦੇ ਸੰਪਰਕ ਨਾਲ ਅਤੇ ਲਾਗ ਵਾਲੇ ਵਿਆਕਤੀ ਦੇ ਖੰਘ ਅਤੇ ਛਿੱਕ ਦੇ ਛਿੱਟਿਆਂ ਨਾਲ ਫੈਲਦੀ ਹੈ ।ਜੇਕਰ ਕਿਸੇ ਵਿਆਕਤੀ ਦੇ ਧੱਫੜ ਚਿਹਰੇ ਤੋਂ ਸੁਰੂ ਹੋਕੇ ਬਾਹਾਂ-ਲੱਤਾਂ ,ਹੱਥਾਂ ਪੈਰਾਂ ਦੀਆਂ ਤਲੀਆਂ ਤੇ ਹੋਣ,ਸਾਹ ਲੈਣ ਚ ਤਕਲੀਫ,ਬੁਖਾਰ,ਸਿਰ ਦਰਦ, ਮਾਸ ਪੇਸੀਆਂ ਚ ਦਰਦ, ਖਾਂਸੀ, ਥਕਾਵਟ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਲਾਗ ਵਾਲੇ ਵਿਆਕਤੀ ਨੂੰ ਅਲੱਗ ਕਮਰੇ ਚਰੱਖਣਾ ਚਾਹੀਦਾ ਹੈ ਅਤੇ ਉਸ ਦੇ ਨੱਕ ਮੂੰਹ ਨੂੰ ਮਾਸਕ ਅਤੇ ਜਖਮਾਂ ਨੂੰ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇਵਰਤੇ ਗਏ ਸਮਾਨ ਤੌਲੀਏ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ ।ਸਾਬਣ,ਪਾਣੀ ਅਤੇ ਸੈਨੀਟਾਈਜਰ ਨਾਲ ਹੱਥ ਸਾਫ ਕਰਨੇ ਚਾਹੀਦੇ ਹਨ। ਸਿਹਤ ਵਿਭਾਗ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
Spread the love