ਕੌਂਸਲਿੰਗ ਅਧੀਨ 18 ਲੜਕਿਆਂ ਅਤੇ 16 ਲੜਕੀਆਂ ਨੂੰ ਜਾਰੀ ਕੀਤੇ ਆਫਰ ਲੈਟਰ
ਫਾਜ਼ਿਲਕਾ 5 ਅਗਸਤ 2022
ਮੈਰੀਟੋਰੀਅਸ ਦਾਖ਼ਲੇ ਲਈ ਜ਼ਿਲ੍ਹਾ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਕੌਂਸਲਿੰਗ ਹੋਈ।ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਸਬੰਧੀ ਸਾਰੀ ਕਾਰਵਾਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਸੁਖਬੀਰ ਸਿੰਘ ਬੱਲ ਅਤੇ ਤਹਿਸੀਲ ਇੰਚਾਰਜ ਸ੍ਰੀ ਪ੍ਰਦੀਪ ਕੁਮਾਰ ਖਨਗਵਾਲ ਦੀ ਯੋਗ ਅਗਵਾਈ ਅਧੀਨ ਪੂਰੀ ਹੋਈ। ਇਸ ਕੌਂਸਲਿੰਗ ਅਧੀਨ 18 ਲੜਕਿਆਂ ਅਤੇ 16 ਲੜਕੀਆਂ ਨੂੰ ਆਫਰ ਲੈਟਰ ਜਾਰੀ ਕੀਤੇ ਗਏ।
ਹੋਰ ਪੜ੍ਹੋ :-13 ਤੋਂ 15 ਅਗਸਤ ਤੱਕ ਚਲਾਈ ਜਾਵੇਗੀ ‘ਹਰ ਘਰ ਤਿਰੰਗਾ’ ਮੁਹਿੰਮ: ਡਿਪਟੀ ਕਮਿਸ਼ਨਰ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡੀ.ਈ.ਓ ਸ੍ਰੀ ਹੰਸ ਰਾਜ ਨੇ ਦੱਸਿਆ ਕਿ ਮੈਰੀਟੋਰੀਅਸ ਦਾਖ਼ਲੇ ਲਈ ਕਾਉਂਸਲਿੰਗ ਸਪੈਸ਼ਲ ਕੈਟਾਗਰੀ ਨਾਲ ਸਬੰਧਤ ਬੱਚਿਆਂ ਦੀ ਸੀ ਜਿਸ ਅਧੀਨ 18 ਲੜਕਿਆਂ ਅਤੇ 15 ਲੜਕੀਆਂ ਨੂੰ ਉਨ੍ਹਾਂ ਦੀ ਮਨਪਸੰਦ ਅਨੁਸਾਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਆਫ਼ਰ ਲੈਟਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਇਛਾ ਅਨੁਸਾਰ ਦਾਖਲੇ ਹੋਣ ਲਈ ਵਿਦਿਆਰਥੀ ਕਾਫੀ ਖੁਸ਼ ਨਜਰ ਆਏ।
ਮੈਰੀਟੋਰੀਅਸ ਕਾਉਂਸਲਿੰਗ ਦੇ ਨੋਡਲ ਅਫਸਰ ਸ੍ਰੀ ਸੁਸ਼ੀਲ ਕੁਮਾਰ ਅਤੇ ਸ੍ਰੀ ਵਿਜੈ ਪਾਲ ਨੇ ਦੱਸਿਆ ਕਿ 16 ਲੜਕੀਆਂ ਵਿਚ ਬਠਿੰਡਾ ਵਿਖੇ 7, ਫਿਰੋਜਪੁਰ ਵਿਖੇ 5, ਲੁਧਿਆਣਾ ਵਿਖੇ 2, ਪਟਿਆਲਾ ਵਿਖੇ 1 ਅਤੇ ਅੰਮ੍ਰਿਤਸਰ ਵਿਖੇ 1 ਲੜਕੀ ਦੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਹੋਇਆ।ਇਸ ਤੋਂ ਇਲਾਵਾ 18 ਲੜਕਿਆਂ ਵਿਚੋਂ 6 ਲੜਕਿਆਂ ਦੀ ਬਠਿੰਡਾ, 3-3 ਲੜਕਿਆਂ ਦੀ ਫਿਰੋਜ਼ਪੁਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ, ਪਟਿਆਲਾ ਵਿਖੇ 2, ਅੰਮ੍ਰਿਤਸਰ ਵਿਖੇ 3 ਅਤੇ ਲੁਧਿਆਣਾ ਵਿਖੇ 1 ਲੜਕੇ ਦੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਹੋਇਆ।
ਇਸ ਮੌਕੇ ਮਨੋਜ਼ ਗੁਪਤਾ ਜ਼ਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ, ਸੁਰਿੰਦਰ ਕੰਬੋਜ਼ ਐਮ.ਆਈ.ਐਸ. ਕੋਆਰਡੀਨੇਟਰ, ਸੁਨੀਲ ਕੁਮਾਰ, ਵਿਸ਼ਾਲ, ਸ਼ਿਵਾਨੀ, ਸ਼ੁਭੀ ਸੇਠੀ ਅਤੇ ਗੁਰਛਿੰਦਰ ਪਾਲ ਸਿੰਘ ਤੇ ਚੇਤਨ ਮੌਜੂਦ ਸਨ।