ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ 1 ਸਤੰਬਰ, ਜਿਲ੍ਹਾ ਪੱਧਰੀ ਖੇਡਾਂ 12 ਸਤੰਬਰ ਅਤੇ ਰਾਜ ਪੱਧਰੀ ਖੇਡਾਂ 10 ਅਕਤੂਬਰ ਤੋਂ ਸ਼ੁਰੂ – ਡਿਪਟੀ ਕਮਿਸ਼ਨਰ

Harpreet Singh Sudan (3)
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ 1 ਸਤੰਬਰ, ਜਿਲ੍ਹਾ ਪੱਧਰੀ ਖੇਡਾਂ 12 ਸਤੰਬਰ ਅਤੇ ਰਾਜ ਪੱਧਰੀ ਖੇਡਾਂ 10 ਅਕਤੂਬਰ ਤੋਂ ਸ਼ੁਰੂ - ਡਿਪਟੀ ਕਮਿਸ਼ਨਰ

Sorry, this news is not available in your requested language. Please see here.

29 ਅਗਸਤ ਨੂੰ ਜਲੰਧਰ ਵਿਖੇ ਹੋਵੇਗਾ ਉਦਘਾਟਨੀ ਸਮਾਰੋਹ
ਤਿਆਰੀਆਂ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ 24 ਅਗਸਤ, 2022

ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁਕਣਾ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਤੇ ਸਦਭਵਾਨਾ ਪੈਦਾ ਕਰਨੀ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ ਹੈ। ਜਿਸ ਸਬੰਧ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ 1-09-2022  ਤੋਂ 07-09-2022 ਤੱਕ, ਜਿਲ੍ਹਾ ਪੱਧਰੀ ਟੂਰਨਾਂਮੈਂਟ 12-09-2022 ਤੋਂ 22-09-2022 ਤੱਕ   ਅਤੇ ਰਾਜ ਪੱਧਰੀ ਟੂਰਨਾਂਮੈਂਟ 10-10-2022 ਤੋਂ 21-10-2022 ਤੱਕ  ਕਰਵਾਏ  ਜਾ ਰਹੇ ਹਨ।

ਹੋਰ ਪੜ੍ਹੋ – ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਅਫਰੀਕਨ ਸਵਾਈਨ ਫੀਵਰ ਸਬੰਧੀ ਦਿੱਤੀ ਅਹਿਮ ਜਾਣਕਾਰੀ

ਇਸ ਸਬੰਧੀ ਤਿਆਰੀਆਂ ਦੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਪਣੀ ਆਨ-ਲਾਈਨ ਰਜਿਸਟ੍ਰੇਸ਼ਨ www.punjabkhedmela2022.in ਸਾਈਟ ਤੇ 30-08-2022 ਕਰ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ ਜਿਵੇਂ ਕਿ ਖੋਹ ਖੋਹ, ਕਬੱਡੀ, ਵਾਲੀਬਾਲ, ਟੱਗ ਆਫ ਵਾਰ ,ਐਥਲੈਟਿਕਸ, ਫੁੱਟਬਾਲ ਸਰਕਾਰੀ ਸੀ:ਸੈ:ਸਕੂਲ ਖਲਚੀਆਂ ਬਲਾਕ ਰਈਆ, ਅੰਮ੍ਰਿਤਸਰ, ਸਰਕਾਰੀ ਸੀ:ਸੈ:ਸਕੂਲ ਅਟਾਰੀ, ਸਰਕਾਰੀ ਸੀਨੀ:ਸੈਕੰ:ਸਕੂਲ ਬੰਡਾਲਾ, ਖੇਡ ਸਟੇਡੀਅਮ ਲੋਪੋਕੇ, ਖੋਹ ਖੋਹ, ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ ਖੇਡ ਸਟੇਡੀਅਮ ਹਰਸਾ ਛੀਨਾਂ, ਫੁਟਬਾਲ-ਦਵਿੰਦਰਾ ਇੰਟਰਨੈਸ਼ਨਲ ਸਕੂਲ ਹਰਸ਼ਾ ਛੀਨਾ, ਖੋਹ ਖੋਹ,ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ -ਸਰਕਾਰੀ ਕਾਲਜ ਅਜਨਾਲਾ, ਫੁਟਬਾਲ -ਸ:ਸਕੂਲ ਕਿਆਮਪੁਰ, ਅਜਨਾਲਾ, ਖੋਹ ਖੋਹ,ਕਬੱਡੀ,ਵਾਲੀਬਾਲ, ਟੱਗ ਆਫ ਵਾਰ, ਐਥਲੈਟਿਕਸ, ਫੁੱਟਬਾਲ-ਸਰਕਾਰੀ ਹਾਈ ਸਕੂਲ ਮਾਹਲ ਬਲਾਕ ਵੇਰਕਾ, ਸਰਕਾਰੀ ਸੀਨੀ:ਸੈਕੰ:ਸਕੂਲ ਤਰਸਿੱਕਾ, ਖੋਹ ਖੋਹ,ਕਬੱਡੀ,ਫੁਟਬਾਲ ,ਟੱਗ ਆਫ ਵਾਰ,,ਐਥਲੈਟਿਕਸ-ਸ੍ਰੀ ਦਸਮੇਸ਼ ਪਬਲਿਕ ਸੀ:ਸੈ:ਸਕੂਲ ਕੋਟਲਾ ਸੁਲਤਾਨ ਸਿੰਘ, ਬਲਾਕ ਮਜੀਠਾ ਅਤੇ ਵਾਲੀਬਾਲ-ਤਲਵੰਡੀ (ਖੁਮਣ) ਵਿਖੇ ਹੋਣਗੇ।

ਉਨਾਂ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਟੀਮਾਂ ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਜਿਵੇਂ ਕਿ ਅਥਲੈਟਿਕ, ਫੁੱਟਬਾਲ, ਖੋਹ ਖੋਹ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੁਡੋ, ਗੱਤਕਾ, ਹਾਕੀ ਅਤੇ ਤੈਰਾਕੀ ਦੇ ਮੁਕਾਬਲੇ ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਅੰਮ੍ਰਿਤਸਰ, ਕਬੱਡੀ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਮਾਹਲ, ਰੋਲਰ ਸਕੇਟਿੰਗ ਦੇ ਮੁਕਾਬਲੇ ਰੋਲਰ ਸਕੇਟਿੰਗ ਰਿੰਕ ਲੋਹਾਰਕਾ ਰੋਡ, ਬੈਡਮਿੰਟਨ ਦੇ ਮੁਕਬਲੇ ਬੈਡਮਿੰਟਨ ਹਾਰਡ ਟੇਲਰ ਰੋਡ, ਬਾਸਕਿਟ ਬਾਲ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਡੀ.ਏ.ਵੀ. ਕੰਪਲੈਕਸ ਅੰਮ੍ਰਿਤਸਰ, ਲਾਅਨ ਟੈਨਿਸ ਦੇ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਟੈਨਿਸ ਅਕੈਡਮੀ, ਬਾਕਸਿੰਗ ਦੇ ਮੁਕਾਬਲੇ ਸੀ:ਸੈਕੰ: ਸਕੂਲ ਛੇਹਰਟਾ, ਪਾਵਰ ਲਿਫਟਿੰਗ ਦੇ ਮੁਕਾਬਲੇ ਜੀ.ਐਨ.ਡੀ.ਯੂ, ਅੰਮ੍ਰਿਤਸਰ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਅਜੀਤ ਵਿਦਿਆਲਾ ਸੀ:ਸੈਕੰ: ਸਕੂਲ ਵਿਖੇ ਹੋਣਗੇ।

ਇਸ ਸਬੰਧੀ ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਖੇਡਾਂ ਅੰਡਰ-14,17, 21 ਅਤੇ 21-40 ਸਾਲ, 41-50 ਸਾਲ ਅਤੇ 50 ਸਾਲ ਤੋ ਵੱਧ ਉਮਰ ਵਰਗ ਵਿੱਚ ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ  ਦੇ ਕੇ ਸਪੋਰਟਸ ਵਿਭਾਗ ਵੱਲੋ ਸਨਮਾਨਿਤ ਕੀਤਾ ਜਾਵੇਗਾ ।ਜਿਲ੍ਹਾ ਪੱਧਰ ਖੇਡਾਂ ਵਿੱਚ ਜੇਤੂ ਖਿਡਾਰੀ ਅੱਗੇ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।   ਰਾਜ ਪੱਧਰੀ ਖੇਡਾਂ ਵਿੱਚ ਅੰਡਰ-14,17,21, ਅਤੇ 21-40 ਸਾਲ  ਉਮਰ ਵਰਗ ਵਿੱਚ ਪਹਿਲਾ ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ/ਟੀਮ ਨੂੰ  ਕਰਮਵਾਰ 10000 ਰੁਪਏ  ਸਰਟੀਫਿਕੇਟ ,7000 ਰੁਪਏ ਸਰਟੀਫਿਕੇਟ ਅਤੇ 5000 ਰੁਪਏ ਸਰਟੀਫਿਕੇਟ ਪੰਜਾਬ ਸਪੋਰਟਸ ਵਿਭਾਗ ਵੱਲੋਂ ਇਨਾਮ ਦੇ ਰੂਪ ਵਿੱਚ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨਾਂ ਖੇਡਾਂ ਦਾ ਉਦਘਾਟਨੀ ਸਮਾਰੋਹ 29 ਅਗਸਤ ਨੂੰ ਜਲੰਧਰ ਵਿਖੇ ਹੋਵੇਗਾ। ਉਨਾਂ ਸਮੂਹ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸ੍ਰੀ ਸੂਦਨ ਨੇ ਕਿਹਾ ਕਿ ਇਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਲਈ ਬਲਾਕ ਪੱਧਰ ਤੇ ਐਸ.ਡੀ.ਐਮ. ਦੀ ਅਗਵਾਈ ਹੇਠ ਅਤੇ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ.ਡੀ.ਐਮ. ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਐਸ.ਡੀ.ਐਮ  ਅਜਨਾਲਾ ਸ: ਅਮਨਪ੍ਰੀਤ ਸਿੰਘ, ਜਿਲ੍ਹਾ ਖੇਡ ਅਫ਼ਸਰ ਮੈਡਮ ਜਸਮੀਤ ਕੌਰ, ਜਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ, ਜਿਲ੍ਹਾ ਮਾਲ ਅਫਸ਼ਰ ਸ੍ਰੀ ਸੰਜੀਵ ਸ਼ਰਮਾ ਤੋਂ ਇਲਾਵਾ ਖੇਡਾਂ ਦੇ ਕੋਚ ਵੀ ਹਾਜਰ ਸਨ।

ਕੈਪਸ਼ਨ: ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਖੇਡਾਂ ਵਤਨ ਪੰਜਾਬ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Spread the love