ਸਿਹਤ ਵਿਭਾਗ ਵੱਲੋਂ ਮਿਲਾਵਟ ਨੂੰ ਰੋਕਣ ਲਈ ਵੱਡੀ ਮਾਤਰਾ ਵਿੱਚ ਘਿਉ ਜ਼ਬਤ

Sorry, this news is not available in your requested language. Please see here.

ਸਿਹਤ ਵਿਭਾਗ ਵੱਲੋਂ ਮਿਲਾਵਟ ਨੂੰ ਰੋਕਣ ਲਈ ਵੱਡੀ ਮਾਤਰਾ ਵਿੱਚ ਘਿਉ ਜ਼ਬਤ

ਬਰਨਾਲਾ, 01 ਸਤੰਬਰ

ਸਿਹਤ ਵਿਭਾਗ ਵੱਲੋਂ ਮਿਲਾਵਟ ਨੂੰ ਰੋਕਣ ਲਈ ਪਿਛਲੇ ਦਿਨੀਂ ਜਿਲ੍ਹੇ ਭਰ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੇ ਚੱਲਦਿਆਂ ਸ਼ੱਕੀ ਪਦਾਰਥਾਂ ਦੇ ਸੈਂਪਲ ਲਏ ਗਏ ਅਤੇ ਭਾਰੀ ਮਾਤਰਾ ਵਿੱਚ ਸ਼ੱਕੀ ਘਿਉ ਬਰਾਮਤ ਕੀਤਾ ਅਤੇ ਜ਼ਬਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ:ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ  ਉਕਤ ਮੁਹਿੰਮ ਤਹਿਤ ਪਿਛਲੇ ਦੋ ਦਿਨਾਂ ਵਿੱਚ ਸ਼ੱਕੀ ਘਿਉ ਦੇ 08 ਸੈਂਪਲ ਅਤੇ 01 ਸੈਂਪਲ ਸਰੋਂ ਦੇ ਤੇਲ ਦਾ ਲੈਣ ਉਪਰੰਤ ਉਕਤ ਸ਼ੱਕੀ ਘਿਉ ਅਤੇ ਸਰੋਂ ਦੇ ਤੇਲ ਨੂੰ ਜਬਤ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਸੈਂਪਲ ਟੈਸਟਿੰਗ ਲਈ ਸਟੇਟ ਲੈਬ ਵਿਖੇ ਭੇਜ਼ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੁਆਰਾ ਅਗਸਤ ਮਹੀਨੇ ਤੋਂ ਹੀ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ।

ਇਸ ਮੌਕੇ ਡਾ:ਜਸਪ੍ਰੀਤ ਸਿੰਘ ਗਿੱਲ, ਜਿਲ੍ਹਾ ਸਿਹਤ ਅਫ਼ਸਰ ਬਰਨਾਲਾ ਅਤੇ ਜ਼ਸਵਿੰਦਰ ਸਿੰਘ ਫੂਡ ਸੇਫਟੀ ਅਫਸਰ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਸਤ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨਾ ਦੱਸਿਆ ਕਿ ਮਿਤੀ 30.08.2022 ਨੂੰ ਦੇਰ ਸ਼ਾਮ ਸ਼ੱਕੀ ਘਿਉ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਤੋਂ ਲਗਭਗ 1 ਕੁਇੰਟਲ 60 ਕਿਲੋ ਸ਼ੱਕੀ ਘਿਉ ਬਰਾਮਦ ਕਰਕੇ ਜ਼ਬਤ ਕੀਤਾ ਗਿਆ ਅਤੇ ਅਗਲੇ ਹੀ ਦਿਨ ਇੱਕ ਹੋਰ ਸ਼ੱਕੀ ਘਿਉ ਦੇ ਕਾਰੋਬਾਰੀ ਵਿਅਕਤੀ ਪਾਸੋਂ ਲਗਭਗ 3 ਕੁਇੰਟਲ 20 ਕਿੱਲੋ  ਸ਼ੱਕੀ ਘਿਉੁ ਬਰਾਮਦ ਕਰਕੇ ਸੈਂਪਲ ਲੈਣ ਉਪਰੰਤ ਜ਼ਬਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਕੋਈ ਸੈਂਪਲ ਨਤੀਜੇ ਵਜੋਂ ਮਿਲਾਵਟੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਤਹਿਤ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love