ਬਰਨਾਲਾ, 23 ਅਕਤੂਬਰ
ਪੰਜਾਬ ਰਾਜ ਅਜੀਵਿਕਾ ਮਿਸ਼ਨ ਤਹਿਤ ਸਰਕਾਰ ਵੱਲੋਂ ਪਿੰਡਾਂ ਵਿਚ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਤਾਂ ਜੋ ਪਿੰਡਾਂ ਦੀਆਂ ਔਰਤਾਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਇਸੇ ਤਹਿਤ ਗਰੁੱਪਾਂ ਨੂੰ ਵੱਖ ਵੱਖ ਗਤੀਵਿਧੀਆਂ ਨਾਲ ਲਗਾਤਾਰ ਜੋੜਿਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਤੇ ਜ਼ਿਲ੍ਹਾ ਡਿਵੈਲਪਮੈਂਟ ਫੈਲੋਅ ਦੁਸ਼ਿਅੰਤ ਸਿੰਘ ਵੱਲੋਂ ਪਿੰਡ ਰਾਜਗੜ੍ਹ ਦੇ ਦੌਰੇ ਦੌਰਾਨ ਕੀਤਾ ਗਿਆ। ਇਸ ਮੌਕੇ ਸੈਲਫ ਹੈਪਲ ਗਰੁੱਪਾਂ ਦੀਆਂ ਔਰਤਾਂ ਦੀਆਂ ਜਿੱਥੇ ਸਮੱਸਿਆਵਾਂ ਸੁਣੀਆਂ ਗਈਆਂ, ਉਥੇ ਮਿਸ਼ਨ ਫਤਿਹ ਤਹਿਤ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਜਿਹੇ ਇਹਤਿਆਤਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਗਰੁੱਪ ਮੈਂਬਰਾਂ ਨੂੰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਰਾਜਗੜ੍ਹ ਵਿਚ ਪੰਜ ਸੈਲਫ ਹੈਲਪ ਗਰੁੱਪ ਸਫਲਲਤਾਪੂਰਬਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰੁੱੱਪ ਦੀ ਇਕ ਮੈਂਬਰ ਵੱਲੋਂ ਅਜੀਵਿਕਾ ਮਿਸ਼ਨ ਤਹਿਤ ਬਿਊਟੀ ਪਾਰਲਰ ਤੇ ਕਰਿਆਣਾ ਸਟੋਰ ਵੀ ਸ਼ੁਰੂ ਚਲਾਇਆ ਗਿਆ ਹੈ, ਜਿਸ ਨਾਲ ਗਰੁੱਪ ਮੈਂਬਰ ਦੀ ਆਰਥਿਕਤਾ ਸੁਧਰੀ ਹੈ। ਇਸ ਮੌਕੇ ਕਲੱਸਟਰ ਕੋਆਰਡੀਨੇਟਰ ਗੋਬਿੰਦਰ ਢੀਂਡਸਾ ਵੀ ਹਾਜ਼ਰ ਸਨ।