ਮੁੱਢਲੀ ਸਟੇਜ ਵਿੱਚ ਹੀ ਪਤਾ ਲੱਗਣ ‘ਤੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਕਾਬੂ  – ਸਿਵਲ ਸਰਜਨ

Sushma Thakkar
ਮੁੱਢਲੀ ਸਟੇਜ ਵਿੱਚ ਹੀ ਪਤਾ ਲੱਗਣ ‘ਤੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਕਾਬੂ   - ਸਿਵਲ ਸਰਜਨ

Sorry, this news is not available in your requested language. Please see here.

ਰੈਗੂਲਰ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾਹੈ – ਡਾ. ਰਾਜਿੰਦਰ ਪਾਲ

ਫ਼ਿਰੋਜ਼ਪੁਰ, 7 ਨਵੰਬਰ 2022

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਾਜਿੰਦਰ ਪਾਲ ਦੀ ਅਗਵਾਈ ਹੇਠ ਦੇ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਲੜੀ ਤਹਿਤ ਡਾ.ਰਾਜਿੰਦਰ ਪਾਲ ਨੇ ਰਾਸ਼ਟਰੀ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 7 ਨਵੰਬਰ ਨੂੰ ਬਿਮਾਰੀ ਦੇ ਨਿਦਾਨਇਲਾਜ ਅਤੇ ਜਲਦੀ ਪਤਾ ਲਗਾਉਣ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।

ਹੋਰ ਪੜ੍ਹੋ – ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਕੈਂਸਰ ਕੰਟਰੋਲ ਪ੍ਰੋਗਰਾਮ ਭਾਰਤ ਵਿੱਚ ਕੈਂਸਰ ਦੀਆਂ ਸਹੂਲਤਾਂ ਲਈ 1975 ਵਿੱਚ ਸ਼ੁਰੂ ਕੀਤਾ ਗਿਆ ਸੀ।ਕੈਂਸਰ ਦੁਨੀਆ ਦੀ ਸਭ ਤੋਂ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈਜਿਸ ਵਿੱਚ ਆਸਧਾਰਨ ਸੈੱਲ ਵਿਕਸਿਤ ਹੋਣ ਲੱਗ ਜਾਂਦੇ ਹਨ ਅਤੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਵੀ ਹਮਲਾ ਕਰਨ ਲੱਗਦੇ ਹਨ।

ਇਸ ਤੋਂ ਇਲਾਵਾ ਕੈਂਸਰ ਦੇ ਖ਼ਤਰੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਆਵਾਜ਼ ਵਿੱਚ ਭਾਰੀਪਨਮੂੰਹ ਵਿੱਚ ਸਫੇਦ ਦਾਗਲਗਾਤਾਰ ਕੰਨ ਵਿੱਚ ਦਰਦ ਹੋਣਾਖਾਣਾ-ਖਾਣ ਵਿੱਚ ਤਕਲੀਫ ਹੋਣਾਮੂੰਹ ਵਿਚੋਂ ਖੂਨ ਦਾ ਰਿਸਾਨੱਕ ਤੋਂ ਲਗਾਤਾਰ ਖ਼ੂਨ ਦਾ ਵਹਿਣਾਮੂੰਹ ਵਿੱਚ ਰਸੌਲੀ ਹੋਣਾਗਲੇ ਵਿੱਚ ਗੱਠਔਰਤਾਂ ਦੀ ਛਾਤੀ ਵਿੱਚ ਗਿਲ੍ਹਟੀ ਹੋਣਾ ਅਤੇ ਮਾਹਵਾਰੀ ਦੌਰਾਨ ਖੂਨ ਦਾ ਵਹਾਅ ਜ਼ਿਆਦਾ ਹੋਣਾ ਆਦਿ ਲੱਛਣ ਨਜ਼ਰ ਆਉਂਦੇ ਹਨ।ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਦਾ ਜੇਕਰ ਮੁੱਢਲੀ ਸਟੇਜ ਤੇ ਹੀ ਪਤਾ ਲੱਗ ਜਾਵੇ ਤਾਂ ਇਸ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਕੈਂਸਰ ਦਾ ਕੀਮੋਥੈਰੇਪੀਹਾਰਮੋਨ ਥੈਰੇਪੀਹਾਈਪਰਥਰਮੀਆਇਮਯੂਨੋਥੈਰੇਪੀਫੋਟੋਡਾਇਨਾਮਿਕ ਥੈਰੇਪੀਰੇਡੀਏਸ਼ਨ ਥੈਰੇਪੀ ਅਤੇ ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਇਲਾਜ ਕੀਤਾ ਜਾਂਦਾ ਹੈ।ਇਸ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਮੇਸਮੇ ਤੇ ਆਪਣੇ ਸਰੀਰ ਦੀ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1.5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰਜ਼ਿਲ੍ਹਾ ਐਪੀਡਮੋਲੋਜਿਸਟ ਡਾ.ਸ਼ਮਿੰਦਰ ਕੌਰਡਾ.ਸੋਨੀਆਡਾ.ਦੀਪਤੀ ਅਰੋੜਾਮਾਸ ਮੀਡੀਆ ਅਫ਼ਸਰ ਰੰਜੀਵਸੁਪਰਡੈਂਟ ਪਰਮਵੀਰ ਮੋਂਗਾਸਟੈਨੋ ਵਿਕਾਸ ਕਾਲੜਾਬੀ.ਸੀ.ਸੀ.ਕੁਆਰਡੀਨੇਟਰ ਰਜਨੀਕ ਕੌਰ ਅਤੇ ਅਸ਼ੀਸ਼ ਭੰਡਾਰੀ ਵੀ ਹਾਜ਼ਰ ਸਨ।

Spread the love