42ਵੀਆਂ ਪ੍ਰਾਇਮਰੀ ਖੇਡਾਂ ਵਿਚ ਸਰਕਲ ਸਟਾਇਲ ਕਬੱਡੀ ਮੁਕਾਬਲੇ ਵਿਚ ਰੂਪਨਗਰ ਜ਼ਿਲ੍ਹੇ ਦੀ ਝੰਡੀ ਰਹੀ
ਰੂਪਨਗਰ, 12 ਦਸੰਬਰ :- ਅੱਜ ਪਿੰਡ ਕੋਟਲਾ ਨਿਹੰਗ ਦੇ ਪ੍ਰਾਇਮਰੀ ਸਕੂਲ ਵਿਚ ਕੀਤੇ ਇੱਕ ਸਮਾਗਮ ਦੌਰਾਨ ਰਾਜ ਪੱਧਰੀ ਜੇਂਤੂ ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾ ਟੀਮ ਨੂੰ ਪਿੰਡ ਵਿਚ ਘੁਮਾਇਆ ਗਿਆ ਜਿੱਥੇ ਪਿੰਡ ਵਾਸੀਆਂ ਨੇ ਟੀਮ ਦੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਹੌਸਲਾ ਅਫ਼ਜਾਈ ਕੀਤੀ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰ ਸਲੌਰਾ ਸ. ਸੱਜਣ ਸਿੰਘ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ 42ਵੀਆਂ ਪ੍ਰਾਇਮਰੀ ਖੇਡਾਂ ਵਿਚ ਸਰਕਲ ਸਟਾਇਲ ਕਬੱਡੀ ਮੁਕਾਬਲੇ ਵਿਚ ਰੂਪਨਗਰ ਜ਼ਿਲ੍ਹੇ ਦੀ ਝੰਡੀ ਰਹੀ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਟੀਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਨਿਹੰਗ, ਦੁਲਚੀ ਮਾਜਰਾ, ਕਕਰਾਲੀ, ਕਾਈਨੌਰ ਅਤੇ ਖੇੜਾ ਕਲਮੋਟ ਦੇ ਖਿਡਾਰੀ ਸ਼ਾਮਲ ਸਨ। ਇਹਨਾਂ ਖਿਡਾਰੀਆਂ ਨੇ ਖੇਡ ਵਿਚ ਵਧੀਆਂ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਆਪੋ-ਆਪਣੇ ਸਕੂਲਾਂ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਪਿੱਛੇ ਅਧਿਆਪਕਾ ਤੇ ਖਿਡਾਰੀ ਬੱਚਿਆ ਦੀ ਮਿਹਨਤ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇੇ ਖਿਡਾਰੀਆਂ ਨੂੰ ਜਿੱਤ ਦਰਜ ਕਰਨ ਲਈ ਖੇਡ ਦੇ ਨੁਕਤੇ ਦੱਸੇ।
ਇਸ ਮੌਕੇ ਤੇ ਬਲਾਕ ਸਪੋਰਟਸ ਅਫ਼ਸਰ ਸ.ਸ਼ਿਵਜੀਤ ਸਿੰਘ, ਸੀਐਚਟੀ ਸ.ਜਗਦੀਪ ਸਿੰਘ ਸੋਲਖੀਆਂ, ਸਿੱਖਿਆ ਪ੍ਰੋਵਾਈਡਰ ਸ਼੍ਰੀਮਤੀ ਸਰਬਜੀਤ ਕੌਰ, ਸ.ਗੁਰਦੀਪ ਸਿੰਘ ਖਾਬੜਾ, ਕਬੱਡੀ ਕੋਚ ਸ.ਜਸਵੀਰ ਸਿੰਘ, ਸ. ਗੁਰਚਰਨ ਸਿੰਘ ਫਾਟਵਾਂ, ਸ. ਕੁਲਦੀਪ ਸਿੰਘ ਹੁੰਦਲ, ਸ. ਰੁਪਿੰਦਰ ਸਿੰਘ ਝੱਜ, ਸ਼੍ਰੀਮਤੀ ਸੁਮਨ ਬੇਬੀ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੀਮਤੀ ਮੌਨਿਕਾ ਜੋਸ਼ੀ, ਸ਼੍ਰੀਮਤੀ ਸੁਮਨ, ਸ਼੍ਰੀਮਤੀ ਕੰਵਲਜੀਤ ਕੌਰ, ਸ਼੍ਰੀਮਤੀ ਅਨੀਤਾ ਰਾਣੀ ਤੇ ਹੋਰ ਅਧਿਆਪਕ ਹਾਜ਼ਰ ਸਨ।