ਖੇਤੀਬਾੜੀ ਵਰਤੋਂ ਵਾਲੇ ਰਕਬੇ ਵਿਚ ਉਸਾਰੀ ਕਰਨ ਤੋਂ ਪਹਿਲਾਂ ਐਨ.ਓ.ਸੀ. ਲੈਣੀ ਜ਼ਰੂਰੀ: ਵਧੀਕ ਡਿਪਟੀ ਕਮਿਸ਼ਨਰ

news makahni
news makhani

Sorry, this news is not available in your requested language. Please see here.

ਰੂਪਨਗਰ, 31 ਮਾਰਚ: ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਰਤੋਂ ਵਾਲੇ ਰਕਬੇ ਵਿਚ ਉਸਾਰੀ ਕਰਨ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਤੋਂ ਮਨਜ਼ੂਰੀ/ਐਨ.ਓ.ਸੀ. ਲੈਣੀ ਅਤਿ ਜ਼ਰੂਰੀ ਹੈ ਜਿਸ ਦੇ ਸਬੰਧ ਵਿਚ ਡਿਸਟਕ ਡਿਵੈਲਪਮੈਂਟ ਪੰਚਾਇਤ ਅਫਸਰ ਨੂੰ ਹਦਾਇਤ ਵੀ ਜਾਰੀ ਕੀਤੀ ਗਈ ਹੈ ਕਿ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਆਪਣੇ ਏਰੀਏ ਅੰਦਰ ਪੈਂਦੇ ਗ੍ਰਾਮ ਪੰਚਾਇਤਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਅੰਦਰ ਅਣ-ਅਧਿਕਾਰਤ ਉਸਾਰੀਆਂ ਦਿਨੋਂ-ਦਿਨ ਵੱਧੀਆਂ ਜਾ ਰਹੀਆਂ ਹਨ ਜਿਸ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਦੇ ਖੇਤੀਬਾੜੀ ਵਾਲੇ ਰਕਬੇ ਵਿਚ ਕਿਸੇ ਵੀ ਕਿਸਮ ਦੀ ਉਸਾਰੀ ਕਰਨ ਤੋਂ ਪਹਿਲਾਂ ਸਬੰਧਿਤ ਵਿਭਾਗ ਤੋਂ ਐਨ.ਓ.ਸ. ਲੈਣੀ ਜ਼ਰੂਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਉਸਾਰੀਆਂ ਸਬੰਧੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਟਾਊਨ ਪਲੈਨਰ, ਰੂਪਨਗਰ (ਰੈਗੂਲੇਟਰੀ ਵਿੰਗ) ਵੱਲੋਂ ਪੀ.ਆਰ.ਟੀ.ਪੀ.ਡੀ. ਐਕਟ 1995 ਤਹਿਤ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ।

 

ਹੋਰ ਪੜ੍ਹੋ :-  ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦਿਆਂ ’ਤੇ ਲੜੇਗਾ

Spread the love