ਫਿਰੋਜ਼ਪੁਰ, 10, ਜਨਵਰੀ 2024
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਸ਼ੌਸ਼ਲ ਸਟਾਫ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕਰਦੇ ਹਲਕਾ ਦਫਤਰਾਂ ਅੱਗੇ ਧਰਨਾ ਲਾਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੀਆਂ ਜਿਲ੍ਹਾ union ਦੇ ਪ੍ਰਧਾਨ ਗੁਰਭੇਜ ਸਿੰਘ ਨੇ ਦੱਸਿਆ ਕਿ ਵਿਭਾਗ ਅੰਦਰ ਵੱਖ-ਵੱਖ ਅਹੁਦਿਆਂ ਤੇ ਸ਼ੌਸ਼ਲ ਸਟਾਫ(ਬੀ.ਆਰ.ਸੀ. ਸੀ.ਡੀ.ਐਸ ਅਤੇ ਆਈ.ਈ.ਸੀ ਸਪੈਸ਼ਲਿਸ਼ਟ) ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਾਂ।
ਜਿਨ੍ਹਾਂ ਨੂੰ ਵਿਭਾਗ ਵਲੋਂ ਭਰਤੀ ਸਮੇਂ ਤੋਂ ਮੋਬਾਇਲਿਟੀ ਅਲਾਉਸ(ਸਫਰੀ ਭੱਤਾ), ਸ਼ਪੈਸ਼ਲ ਅਲਾਊਸ ਅਤੇ ਮੋਬਾਈਲ ਅਲਾਉਸ ਦਿੱਤਾ ਜਾਂਦਾ ਰਿਹਾ ਹੈ, ਪਰ ਅਰਲ 2023 ਤੋਂ ਵਿਭਾਗ ਵਲੋਂ ਸਮੂਹ ਸ਼ੌਸ਼ਲ ਸਟਾਫ ਦੇ ਉਕਤ ਭੱਤੇ ਰੋਕੇ ਹੋਏ ਹਨ।ਜਿਸ ਕਾਰਨ ਸਮੂਹ ਸਟਾਫ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਯੂਨੀਅਨ ਵਲੋਂ ਵੱਖ- ਵੱਖ ਸਮੇਂ ‘ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ, ਪ੍ਰੰਤੂ ਅਧਿਕਾਰੀਆਂ ਵਲੋਂ ਸਾਡੀਆਂ ਮੰਗਾਂ ਪੂਰੀਆਂ ਕਰਨ ਲਈ ਕੋਈ ਠੋਸ਼ ਕਾਰਵਾਈ ਨਹੀਂ ਕੀਤੀ।ਜਿਸ ਦੇ ਰੋਸ ਵਜੋ ਸਮੂਹ ਪੰਜਾਬ ਦੇ ਨੂੰ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨ ਪਿਆ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਕਰਦੇ ਹੋਏ ਵਿਭਾਗੀ ਮੁਖੀ ਦੇ ਦਫਤਰ ਅੱਗੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ ਜਾਵੇਗਾ ਅਤੇ ਇਸ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਹੋਵੇਗਾ, ਤਾਂ ਉਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।ਇਸ ਮੌਕੇ ਯੂਨੀਅਨ ਹੋਰ ਆਗੂਆਂ ਵੀ ਹਾਜ਼ਰ ਸੀ। ਇਸ ਮੌਕੇ ਪ੍ਰਿਆ ਰਾਣੀCDS, ਰਮਨਦੀਪ ਸਿੰਘ,ਰਾਮਿਤ ਕੁਮਾਰ,ਗੁਰਭੇਜ ਸਿੰਘ,ਜਸਵਿੰਦਰ ਸਿੰਘ,ਮਨਦੀਪ ਸਿੰਘ, ਨਛੱਤਰ ਸਿੰਘ,ਟਵਿੰਕਲ,ਬਲਜੀਤ ਸਿੰਘ,ਗੁਰਮੀਤ ਸਿੰਘ,ਸੁਭਾਸ਼ ਚੰਦਰ ਅਟਵਾਲ, ਰਾਮ ਬਾਬੂ, ਬਲਵਿੰਦਰ ਕੌਰ, ਕਿਰਨਦੀਪ ਕੌਰ ਹਾਜ਼ਰ ਸਨ।