ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਸਪੈਸ਼ਲ ਕੈਂਪ 15 ਜਨਵਰੀ ਤੋਂ 17 ਜਨਵਰੀ ਤੱਕ 

Harkirat Kaur Channe
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਸਪੈਸ਼ਲ ਕੈਂਪ 15 ਜਨਵਰੀ ਤੋਂ 17 ਜਨਵਰੀ ਤੱਕ 

Sorry, this news is not available in your requested language. Please see here.

ਰੂਪਨਗਰ, 11 ਜਨਵਰੀ 2024
ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਚੋਣ ਬੋਰਡ ਹਲਕਾ-117 ਰੂਪਨਗਰ-ਕਮ-ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਹਰਕੀਰਤ ਕੌਰ ਚੰਨੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਸਪੈਸ਼ਲ ਕੈਂਪ 15 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ ਲਗਾਏ ਜਾ ਰਹੇ ਹਨ।
ਸ਼੍ਰੀਮਤੀ ਹਰਕੀਰਤ ਕੌਰ ਚੰਨੇ ਨੇ ਦੱਸਿਆ ਕਿ ਇਹ ਕੈਂਪ ਸ਼ਹਿਰੀ ਖੇਤਰ ਰੂਪਨਗਰ ਵਿੱਚ ਦਫਤਰ ਨਗਰ ਕੌਂਸਲ ਰੂਪਨਗਰ, ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਗੁਰਦੁਆਰਾ ਸ੍ਰੀ ਸਿੰਘ ਸਭਾ, ਗੁਰਦੁਆਰਾ ਛੋਟੀ ਹਵੇਲੀ, ਗੁਰਦੁਆਰਾ ਸਦਾਬਰਤ, ਸ਼ਹਿਰੀ ਖੇਤਰ ਸ੍ਰੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਦਫਤਰ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ, ਗੁਰਦੁਆਰਾ ਸਿੰਘ ਸ਼ਹੀਦਾ ਮਾਣੇਮਾਜਰਾ, ਗੁਰਦੁਆਰਾ ਸੱਲੋਮਾਜਰਾ, ਕਾਨੂੰਗੋ ਸਰਕਲ ਰੂਪਨਗਰ, ਸਿੰਘ, ਬੇਲਾ, ਬਹਿਰਾਮਪੁਰ ਬੇਟ, ਸ੍ਰੀ ਚਮਕੌਰ ਸਾਹਿਬ ਨਾਲ ਸਬੰਧਤ ਪਟਵਾਰੀਆ ਵੱਲੋਂ ਆਪਣੇ ਅਧੀਨ ਆਉਂਦੇ ਪਿੰਡਾਂ ਵਿੱਚ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਬੈਠੇ ਕਰਮਚਾਰੀਆਂ ਕੋਲੋ ਫਾਰਮ ਨੰ:-1 ਪ੍ਰਾਪਤ ਕਰਕੇ ਭਰੇ ਜਾ ਸਕਦੇ ਹਨ ਅਤੇ ਇਸ ਫਾਰਮ ਦੇ ਨਾਲ ਇੱਕ ਫੋਟੋ, ਇੱਕ ਕੋਈ ਵੀ ਆਪਣਾ ਪਹਿਚਾਣ ਪੱਤਰ ਨਾਲ ਨੱਥੀ ਕੀਤਾ ਜਾਵੇ।
ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਹਰਕੀਰਤ ਕੌਰ ਚੰਨੇ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੇਸਾਧਾਰੀ ਵਿਅਕਤੀ ਜਿਸਦੀ ਉਮਰ 21 ਅਕਤੂਬਰ 2023 ਨੂੰ 21 ਸਾਲ ਦੀ ਹੋ ਚੁੱਕੀ ਹੈ ਅਤੇ ਸਿੱਖ ਗੁਰਦੁਆਰਾ ਬੋਰਡ ਰੂਲਜ 1959 ਦੇ ਰੂਲ 3 ਤਹਿਤ ਜੋ ਸ਼ਰਤਾ ਪੂਰੀਆਂ ਕਰਦੇ ਹਨ, ਉਹ ਇਨ੍ਹਾਂ ਵਿਸ਼ੇਸ਼ ਕੈਂਪਾ ਦੌਰਾਨ ਆਪਣੇ ਫਾਰਮ ਭਰ ਸਕਦੇ ਹਨ।
Spread the love