ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਡਲ ਕੈਰੀਅਰ ਸੈਂਟਰ , ਐੱਸ. ਏ. ਐੱਸ ਨਗਰ, ਵਲੋਂ ਪ੍ਰੋਟਾਕ ਸੋਲੂਸ਼ਨਜ, ਬੀ ਐਸ ਸੀ ਜੇ ਇੰਟਰਪ੍ਰਾਇਸਿਸ, ਹਲਦੀਰਾਮ, ਬਲੂ ਵਰਸ, ਗੋਦਰੇਜ ਐਪਲੀਐਂਸ, ਕੋਨੈਕਟ ਬਰੋਡਬੈਂਡ, ਹਮੀਏਸਟ (ਟੈਲੀ ਪ੍ਰਫਾਰਮਸ) ਅਤੇ ਗਲੋਬ ਟੋਇਟਾ ਆਦਿ ਲਈ 16 ਜਨਵਰੀ, 2024 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਜਿਸ ਵਿੱਚ ਉਕਤ ਸਾਰੀਆਂ ਕੰਪਨੀਆਂ ਦੀ ਐੱਚ ਆਰ ਟੀਮ ਦੁਆਰਾ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਉਮੀਦਵਾਰਾਂ ਦੀ ਵਾਕਿਨ ਇੰਟਰਵਿਊ ਕੀਤੀ ਜਾਵੇਗੀ। ਉਕਤ ਪਲੇਸਮੈਂਟ ਕੈਂਪ ਵਿੱਚ 18 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਜੋ 10 ਵੀਂ/12ਵੀਂ/ਆਈ. ਟੀ. ਆਈ. ਅਤੇ ਗ੍ਰੈਜੂਏਟ ਹੋਣ ਭਾਗ ਲੈ ਸਕਦੇ ਹਨ।
ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਸ੍ਰੀ. ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮਹੀਨੇ ਦੇ ਹਰ ਵੀਰਵਾਰ ਨੂੰ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਦਸਵੀਂ, ਬਾਰਵੀਂ, ਆਈ. ਟੀ. ਆਈ. ਅਤੇ ਗ੍ਰੈਜੂਏਟ ਲਈ ਵੱਖ ਵੱਖ ਕੰਪਨੀਆਂ ਹਿੱਸਾ ਲੈਂਦੀਆਂ ਹਨ। ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦੇ ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਚਾਹਵਾਨ ਉਮੀਦਵਾਰ ਆਈਸੀਆਈਸੀਆਈ ਅਕੈਡਮੀ, ਪਾਲੀਟੈਕਨਿਕ ਕਾਲਜ ਖੂਨੀ ਮਾਜਰਾ (ਖਰੜ) ਵਿਖੇ ਸਵੇਰੇ 10.00 ਵਜੇ ਆਪਣੇ ਦਸਤਾਵੇਜ ਅਤੇ ਰਿਜ਼ਿਊਮ ਲੈ ਕੇ ਪਹੁੰਚਣ ਜਾਂ ਆਪਣਾ ਰਿਜ਼ਿਊਮ ਈ. ਮੇਲ- [email protected] ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।