ਮੁਲਾਜਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ 30 ਜਨਵਰੀ ਨੂੰ ਵਿਧਾਇਕ ਰਜਨੀਸ਼ ਦਹੀਯਾ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਫਿਰੋਜ਼ਪੁਰ 24 ਜਨਵਰੀ 2024
ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਸ ਸ਼ੁਬੇਗ ਸਿੰਘ ਜਿਲ੍ਹਾਂ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਤਾ ਪਾਸ ਕਰਕੇ ਫੈਸਲਾ ਕੀਤਾ ਕਿ ਸ੍ਰੀ. ਕਿਸ਼ਨ ਚੰਦ ਨੂੰ ਪ੍ਰੈਸ ਸਕੱਤਰ ਦੇ ਅਹੁਦੇ ਤੇ ਬਣੇ ਰਹਿਣਗੇ ।
ਮੀਟਿੰਗ ਨੂੰ ਸ਼ੁਬੇਗ ਸਿੰਘ ਜਿਲ੍ਹਾਂ ਕੋਆਰਡੀਨੇਟਰ, ਜਸਪਾਲ ਸਿੰਘ ਪ੍ਰਧਾਨ ਪੁਲਿਸ ਪੈਨਸ਼ਨਰ, ਸ ਕਸ਼ਮੀਰ ਸਿੰਘ ਪ੍ਰਧਾਨ ਜੇਲ ਪੈਨਸ਼ਨਰ, ਅਜੀਤ ਸਿੰਘ ਸੋਢੀ ਜਨਰਲ ਸਕੱਤਰ, ਕਿਕਰ ਸਿੰਘ ਪ੍ਰਧਾਨ ਜੀਰਾ, ਖਜਾਨ ਸਿੰਘ ਪ੍ਰਧਾਨ ਪੈਨਸ਼ਨਰ ਐਸੋ: , ਬਲਵੰਤ ਸਿੰਘ ਪ੍ਰਧਾਨ ਪੈਨ: ਐਸੋਸੀਏਸ਼ਨ ਫਿਰੋਜਪੁਰ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਮਿਤੀ 30 ਜਵਵਰੀ 2024 ਨੂੰ ਫਿਰੋਜਪੁਰ ਦਿਹਾਤੀ ਦੇ ਐਮ ਐਲ ਏ ਰਜਨੀਸ਼ ਦਹੀਆ ਜੀ ਨੂੰ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਸਰਕਾਰ ਦੇ ਖਿਲਾਫ ਰੋਸ ਪਰਦਰਸ਼ਨ ਕੀਤਾ ਜਾਵੇਗਾ । ਇਸ ਦੋਂ ਬਾਅਦ ਫਿਰੋਜਪੁਰ ਸ਼ਹਿਰੀ ਦੇ ਐਮ ਐਲ ਏ ਸ. ਰਣਬੀਰ ਸਿੰਘ ਭੁੱਲਰ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਦੀ ਤਰੀਖ ਦਾ ਵਿਚ ਐਲਾਨ ਬਾਅਦ ਵਿਚ ਕੀਤਾ ਜਾਵੇਗਾ । ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਮੁਖਤਿਆਰ ਸਿੰਘ ਪੁਲਸ ਪੈਨਸ਼ਨਰ, ਮਨਜੀਤ ਸਿੰਘ ਜੇਲ ਪੈਨਸ਼ਨਰ, ਮਹਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਮਾਂਗਟ, ਮਲਕੀਤ ਚੰਦ ਪਾਸੀ, ਗੁਰਦੇਵ ਸਿੰਘ ਸਿੱਧੂ, ਮਨੋਹਰ ਲਾਲ ਪ੍ਰਧਾਨ ਪੀ ਐਸ ਐਮ ਐਸ ਯੂ, ਬਲਕਾਰ ਸਿੰਘ, ਬਲਬੀਰ ਸਿੰਘ ਕੰਬੋਜ, ਪੈਨਸ਼ਨਰ ਆਗੂ ਨੌਨਿਹਾਲ ਸਿੰਘ ਆਦਿ ਹਾਜਰ ਹੋਏ ।