”ਆਪ ਦੀ ਸਰਕਾਰ, ਆਪ ਦੇ ਦੁਆਰ” ਤਹਿਤ ਲਗਾਏ ਜਾ ਰਹੇ ਸੁਵਿਧਾ ਕੈਂਪਾ ‘ਚ ਲੋਕਾਂ ਨੂੰ ਮੌਕੇ ਤੇ ਮਿਲ ਰਿਹਾ ਸਰਕਾਰੀ ਸੇਵਾਵਾਂ ਦਾ ਲਾਭ

Rajesh Dhiman
Mr. Rajesh Dhiman

Sorry, this news is not available in your requested language. Please see here.

ਫਿਰੋਜ਼ਪਰ ਡਵੀਜ਼ਨ ਸਮੇਤ ਜ਼ੀਰਾ ਅਤੇ ਗੁਰਹਰਸਹਾਏ ਸਬ ਡਵੀਜ਼ਨਾਂ ਵਿੱਚ ਰੋਜ਼ਾਨਾ ਲੱਗ ਰਹੇ ਸੁੱਵਿਧਾ ਕੈਂਪ

ਫਿਰੋਜ਼ਪੁਰ 21 ਫਰਵਰੀ 2024

“ਆਪ ਦੀ ਸਰਕਾਰ, ਆਪ ਦੇ ਦੁਆਰ” ਤਹਿਤ ਫਿਰੋਜ਼ਪੁਰ ਡਵੀਜ਼ਨ ਸਮੇਤ ਜ਼ੀਰਾ ਅਤੇ ਗੁਰਹਰਸਹਾਏ ਸਬ ਡਵੀਜ਼ਨ ਦੇ ਵੱਖ ਵੱਖ ਥਾਵਾਂ ਵਿੱਚ ਰੋਜ਼ਾਨਾ ਸੁਵਿੱਧਾ ਕੈਂਪ ਲੱਗ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕਾ ਨੂੰ ਸਰਕਾਰੀ ਸੇਵਾਵਾਂ/ਸਕੀਮਾਂ ਦਾ ਲਾਭ ਦੇਣ ਲਈ ਫਿਰੋਜ਼ਪੁਰ ਦੇ ਪਿੰਡ ਕਮਾਲਾ ਬੋਦਲਾ, ਕੁੱਲਗੜ੍ਹੀ, ਨਿਜ਼ਾਮ ਵਾਲਾ, ਚੁਗੱਤੇ ਵਾਲਾ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸੇ ਤਰ੍ਹਾਂ ਜ਼ੀਰਾ ਦੇ ਪਿੰਡ ਰਟੋਲ ਰੋਹੀ, ਸੇਖਵਾਂ, ਸਾਧੂ ਵਾਲਾ, ਸੋਢੀਵਾਲਾ ਅਤੇ ਗੁਰੂਹਰਸਾਏ ਦੇ ਪਿੰਡ ਛਾਂਗਾ ਰਾਏ ਉਤਾੜ, ਨੌਨਾਰੀ ਖੋਖਰ, ਮੋਹਨ ਕੇ ਹਿਠਾੜ ਅਤੇ ਪੰਜੇ ਕੇ ਉਤਾੜ ਵਿਖੇ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਮੌਕੇ ਉਤੇ ਹੀ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਕੁੱਝ ਸੇਵਾਵਾਂ ਦੇ ਲੋਕਾਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਅਤੇ ਲਾਭਪਾਤਰੀ ਕਾਰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਸੇਵਾਵਾਂ ਦਾ ਲਾਭ ਮੌਕੇ ਤੇ ਨਹੀਂ ਦਿੱਤਾ ਜਾਂਦਾ ਉਸ ਸਬੰਧੀ ਫਾਰਮ ਭਰਵਾ ਕੇ ਜਲਦ ਹੀ ਸਬੰਧਿਤ ਵਿਭਾਗ ਨੂੰ ਉਸ ਸਕੀਮ ਦਾ ਬਣਦਾ ਲਾਭ ਲਾਭਪਾਤਰੀ ਨੂੰ ਮੁਹੱਈਆ ਕਰਵਾਉਣ ਦੇ ਨਿਦਰੇਸ਼ ਦਿੱਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਵੀ ਇਸੇ ਤਰ੍ਹਾਂ ਇਹ ਕੈਪ ਲਗਾਏ ਜਾਣਗੇ ਜਿਸ ਤਹਿਤ ਫਿਰੋਜ਼ਪੁਰ ਦੇ ਪਿੰਡ ਕਰੀਆਂ ਪਹਿਲਵਾਨ, ਭਾਂਗਰ, ਸੂਬਾ ਕਦੀਮ, ਸੁਲਹਾਨੀ ਵਿਖੇ ਕੈਂਪ ਲਗਾਏ ਜਾਣੇ ਹਨ। ਇਸੇ ਤਰ੍ਹਾਂ ਜ਼ੀਰਾ ਦੇ ਪਿੰਡ ਮਹੀਆਂਵਾਲਾ ਕਲਾ, ਮਹੀਆਵਾਲਾ ਖੁਰਦ, ਵਰਨਾਲਾ, ਨੀਲੇਵਾਲਾ ਅਤੇ ਗੁਰੂਹਰਸਹਾਏ ਦੇ ਪਿੰਡ ਚੁਪਾਤੀ, ਜੰਗ, ਤੂਰ ਤੇ ਕਰੀ ਅਤੇ ਝਾੜੀਵਾਲਾ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕੈਂਪ ਤੁਹਾਡੇ ਘਰ ਨੇੜੇ ਲੱਗਦਾ ਹੈ, ਤੁਸੀਂ ਉਸ ਕੈਂਪ ਵਿਚ ਪਹੁੰਚ ਕੇ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਅਹਿਮ ਸੇਵਾਵਾਂ ਦਾ ਲਾਭ ਜ਼ਰੂਰ ਲਵੋ।

Spread the love