ਤੀਸਰਾ ਤੀਆਂ ਦਾ ਤਿਉਹਾਰ ਦਸ਼ਮੇਸ਼ ਡਿਫੈਂਸ ਕਲੋਨੀ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ

_Ancient culture
ਤੀਸਰਾ ਤੀਆਂ ਦਾ ਤਿਉਹਾਰ ਦਸ਼ਮੇਸ਼ ਡਿਫੈਂਸ ਕਲੋਨੀ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ

Sorry, this news is not available in your requested language. Please see here.

ਫਿਰੋਜ਼ਪੁਰ 12 ਅਗਸਤ  2024

ਜਿਥੇ ਪੰਜਾਬ ਵਿੱਚ ਸਾਡਾ ਪੁਰਾਤਨ ਸੱਭਿਆਚਾਰ ਦਿਨੋ-ਦਿਨ ਅਲੋਪ ਹੁੰਦਾ ਜਾ ਰਿਹਾ ਹੈ, ਉਥੇ ਹੀ ਇਤਿਹਾਸਕ ਪਿੰਡ ਬਾਜੀਦਪੁਰ ਦੇ ਨਜ਼ਦੀਕੀ ਦਸ਼ਮੇਸ਼ ਡਿਫੈਂਸ ਕਲੋਨੀ ਦੇ ਵਾਸੀਆਂ ਵੱਲੋਂ ਅੱਜ ਵੀ ਆਪਣੇ ਸੱਭਿਆਚਾਰਕ ਨੂੰ ਕਾਇਮ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਵੱਡੀ ਗਿਣਤੀ ‘ਚ ਕਲੋਨੀ ਦੀਆਂ ਔਰਤਾਂ ਵੱਲੋਂ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਦੇਸ਼ਮੇਸ਼ ਡਿਫੈਂਸ ਕਾਲੋਨੀ ਵਿਖੇ ਤੀਸਰਾ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਕਲੋਨੀ ਦੀਆਂ ਔਰਤਾਂ, ਮੁਟਿਆਰਾ ਅਤੇ ਲੋਕ ਸ਼ਾਮਲ ਹੋਏ। ਤੀਜ ਵਿਚ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਦੇ ਘੱਗਰੇ,ਲਹਿੰਗੇ,ਪੰਜਾਬੀ ਸੂਟ ਪਾ ਕੇ ਲੋਕ ਗੀਤ,ਬੋਲੀਆ ਅਤੇ ਗਿੱਧਾ ਦੀ ਪੇਸ਼ਕਾਰੀ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆ ਮੁਟਿਆਰਾ ਨੇ ਦੱਸਿਆ ਕਿ ਸਾਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਵਾਸਤੇ ਇਹੋ ਜਿਹੇ ਤਿਉਹਾਰ ਹਰ ਸਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ  ਕਿਹਾ ਕਿ ਤੀਆ ਦਾ ਤਿਉਹਾਰ ਮਹਿਲਾਵਾਂ  ਦੇ ਲਈ ਬਹੁਤ ਮਹੱਤਵਪੂਰਣ ਹੈ, ਜਿਸ ਦੇ ਵਿੱਚ ਸਾਰੀਆਂ ਸਹੇਲੀਆਂ  ਇਕ ਦੂਜੇ ਨੂੰ ਮਿਲਕੇ ਖੁਸ਼ੀ ਦਾ ਇਜਾਹਰ ਕਰਦੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਕਲੋਨੀ ਵੱਲੋਂ ਹਰ ਸਾਲ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋਕਿ ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਸ ਤਿਉਹਾਰ ਦਾ ਸਾਡੇ ਪੁਰਾਤਨ ਸੱਭਿਆਚਾਰ ਨਾਲ ਗੂੜਾ ਸਬੰਧ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਚੰਗੀ ਸੇਧ ਮਿਲਦੀ ਹੈ। ਇਸ ਮੌਕੇ ਤੇ ਮੁਟਿਆਰਾ ਵਲੋਂ ਪੀਘਾਂ ਝੂਟ ਕੇ ਖੂਭ ਆਨੰਦ ਮਾਣਿਆ । ਇਸ ਮੌਕੇ ਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਣ ਲਈ ਪੱਖੀਆਂ, ਪਰਾਂਦੇ , ਚਰਖੇ ਅਤੇ ਹੋਰ ਪੁਰਾਣੇ ਸਚਿਆਚਾਰ ਨੂੰ ਦਰਸਾਉਂਦੇ ਸੰਦਾ ਦੀ ਨਮਾਇਸ ਵੀ ਲਗਾਈ ਗਈ ।

ਇਸ ਮੌਕੇ ਰਾਜਵਿੰਦਰ ਕੌਰ, ਰਣਜੀਤ ਕੌਰ, ਪਵਨਪ੍ਰੀਤ ਕੌਰ, ਅਮਨਦੀਪ ਕੌਰ ,ਜਸਵਿੰਦਰ ਕੌਰ, ਬਲਜੀਤ ਕੌਰ, ਕਿਰਨ, ਸ਼ਵੇਤਾ, ਸਹਾਰਨਜੀਤ ਕੌਰ, ਕਮਲਜੀਤ ਕੌਰ ਭੰਗੂ, ਸੀਮਾ, ਕਿਰਨਦੀਪ ਕੌਰ, ਕੁਲਵਿੰਦਰ ਕੌਰ, ਪਵਨਵੀਰ ਸਿੰਘ ਖਿੰਡਾ, ਤਰਸੇਮ ਸਿੰਘ ਖਿੰਡਾ, ਵਿਸੇਸ ਸਹਿਜ, ਗੁਰਜਿੰਦਰ ਸਿੰਘ ਭੰਗੂ,  ਬਲਦੇਵ ਸਿੰਘ ਭੁੱਲਰ,  ਹਰਪ੍ਰੀਤ ਸਿੰਘ ਪੰਨੂ,  ਬਲਵਿੰਦਰ ਸਿੰਘ ਬੁੱਟਰ ਸਮੇਤ ਵੱਡੀ ਗਿਣਤੀ ਵਿੱਚ ਕਲੋਨੀ ਦੀਆਂ ਮੁਟਿਆਰਾਂ, ਔਰਤਾਂ, ਬੱਚੇ ਅਤੇ ਲੋਕ ਹਾਜਰ ਸਨ।

Spread the love