ਫਾਜਿਲਕਾ 13 ਅਗਸਤ 2024
ਕਾਰਜਕਾਰੀ ਇੰਜੀਨੀਅਰ/ਫਾਜਿਲਕਾ,ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ, ਜਲ ਸਰੋਤ ਵਿਭਾਗ ਪੰਜਾਬ ਸ੍ਰੀ ਵਿਸ਼ਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੰਡਲ ਦਫਤਰ ਅਧੀਨ ਪੈਂਦੀਆਂ ਡਰੇਨਾਂ ਦੀ ਮੱਛੀ ਫੜ੍ਹਨ ਦੀ ਬੋਲੀ ਕਰਵਾਈ ਜਾਣੀ ਹੈ।
ਉਪ ਮੰਡਲ ਦਫਤਰ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਜਲਾਲਾਬਾਦ ਅਤੇ ਫਿਰੋਜਪੁਰ ਵਿਖੇ ਬੋਲੀ 20 ਅਗਸਤ 2024 ਨੂੰ ਕਮਰਾ ਨੰ 1 ਨੇੜੇ ਸਾਡੀ ਰਸੋਈ, ਸਰਕਾਰੀ ਕੰਨਿਆ ਕਾਲਜ, ਜਲਾਲਾਬਾਦ ਵਿਖੇ ਅਤੇ ਡਰੇਨੇਜ ਕਮ ਮਾਇਨਿੰਗ ਉਪ ਮੰਡਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਬੋਲੀ 22 ਅਗਸਤ 2024 ਨੂੰ ਕੈਨਾਲ ਕਲੋਨੀ ਫਾਜਿਲਕਾ ਵਿਖੇ ਕੀਤੀ ਜਾਣੀ ਹੈ। ਡਰੇਨਾਂ ਦੇ ਵੇਰਵੇ ਆਦਿ ਵਧੇਰੇ ਜਾਣਕਾਰੀ ਲਈ ਜਿਲ੍ਹਾਂ ਫਾਜਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ਵੇਖੀ ਜਾ ਸਕਦੀ ਹੈ।