ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ ਮੁਹਿੰਮ ਤਹਿਤ ਕੈਂਪ ਲਾਏ ਜਾਣਗੇ

Aashika Jain(1)
Aashika Jain

Sorry, this news is not available in your requested language. Please see here.

ਐਸ.ਏ.ਐਸ.ਨਗਰ, 28 ਅਗਸਤ 2024

ਡਿਪਟੀ ਕਮਿਸਨਰ ਆਸ਼ਿਕਾ ਜੈਨ ਦੀ ਰਹਿਨੁਮਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਬਣਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਇਸ ਜ਼ਿਲ੍ਹੇ ਦੇ ਹਰੇਕ ਬਲਾਕ ਦੇ ਹਸਪਤਾਲਾਂ ਵਿੱਚ ਮਿਤੀ 04.09.2024 ਤੋਂ 09.10.2024 ਤੱਕ ਦੇ ਸਮੇਂ ਦੌਰਾਨ ਹਰੇਕ ਬੁੱਧਵਾਰ ਨੂੰ ਸਮਾਂ ਸਵੇਰੇ 10 ਵਜੇ ਤੋ 2 ਵਜੇ ਤੱਕ  ਵਿਸ਼ੇਸ਼ ਮੁਹਿੰਮ ਤਹਿਤ ਯੂ.ਡੀ.ਆਈ.ਡੀ  ਲਗਾਏ ਜਾਣੇ ਹਨ। ਜਿਹਨਾਂ ਦਿਵਿਆਂਗਜਨਾਂ ਨੇ ਹਾਲੇ ਤੱਕ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਨਹੀ ਬਣਾਇਆ। ਉਹ ਇਹਨਾਂ ਕੈਂਪਾਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਆਪਣਾ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਬਣਾ ਸਕਦੇ ਹਨ।

ਇਹ ਕੈਂਪ ਸਬ-ਡਵੀਜ਼ਨ ਹਸਪਤਾਲ ਖਰੜ 04.09.2024, ਸਬ-ਡਵੀਜ਼ਨ ਹਸਪਤਾਲ ਡੇਰਾਬੱਸੀ 11.9.2024, ਕਮਿਊਨਿਟੀ ਸਿਵਲ ਹਸਪਤਾਲ ਬਨੂੰੜ 18.9.2024, ਕਮਿਊਨਿਟੀ ਸਿਵਲ ਹਸਪਤਾਲ ਢਕੋਲੀ (ਜ਼ੀਰਕਪੁਰ) 25.09.2024, ਕਮਿਊਨਿਟੀ ਸਿਵਲ ਹਸਪਤਾਲ ਲਾਲੜੂ 01.10.2024 ਅਤੇ ਕਮਿਊਨਿਟੀ ਸਿਵਲ ਹਸਪਤਾਲ ਕੁਰਾਲੀ 09.10.2024 ਨੂੰ ਲਗਾਏ ਜਾ ਰਹੇ ਹਨ।

Spread the love