ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਮਹਿਲ ਕਲਾਂ ਬਲਾਕ ਦੇ ਮੁਕਾਬਲੇ ਜਾਰੀ

Poonamdeep Kaur(3)
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਮਹਿਲ ਕਲਾਂ ਬਲਾਕ ਦੇ ਮੁਕਾਬਲੇ ਜਾਰੀ

Sorry, this news is not available in your requested language. Please see here.

ਖੋ ਖੋ ਅੰਡਰ 14 ਲੜਕੀਆਂ ਵਿੱਚ ਮਹਿਲ ਖੁਰਦ ਅਤੇ ਲੜਕਿਆਂ ਵਿੱਚ ਵਜੀਦਕੇ ਖੁਰਦ ਸਕੂਲ ਨੇ ਬਾਜ਼ੀ ਮਾਰੀ

ਬਰਨਾਲਾ/ਮਹਿਲ ਕਲਾਂ, 6 ਸਤੰਬਰ 2024

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2024’ ਦੇ ਸੀਜ਼ਨ ਤੀਜੇ ਤਹਿਤ ਬਲਾਕ ਪੱਧਰੀ ਟੂਰਨਾਮੈਂਟ ਮਹਿਲ ਕਲਾਂ ਦਾ ਆਗਾਜ਼ ਹੋ ਗਿਆ ਹੈ।ਇਸ ਤਹਿਤ ਐਥਲੈਟਿਕਸ ਮਹਿਰ ਸਟੇਡੀਅਮ ਬਰਨਾਲਾ ਵਿਖੇ ਅਤੇ ਕਬੱਡੀ, ਖੋ-ਖੋ ਅਤੇ ਫੁੱਟਬਾਲ ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਸ.ਸ.ਸ. ਐਮੀਨੇਂਸ ਸਕੂਲ ਮਹਿਲ ਕਲਾਂ ਤੇ ਵਾਲੀਬਾਲ ਮੁਕਾਬਲੇ ਸਹਿਜੜਾ ਵਿਖੇੇ ਹੋ ਰਹੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਖੋ ਖੋ ਅੰਡਰ 14 ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਸ.ਹ.ਸ ਮਹਿਲ ਖੁਰਦ, ਦੂਜੀ ਪੁਜੀਸ਼ਨ ਐਸ.ਜੀ.ਐਨ ਇੰਟ. ਸਕੂਲ ਦੀਵਾਨਾ, ਤੀਜੀ ਪੁਜੀਸ਼ਨ ਸਰਕਾਰੀ ਹਾਈ ਵਜੀਦਕੇ ਖੁਰਦ ਨੇ ਹਾਸਲ ਕੀਤੀ।
ਖੋ ਖੋ- ਅੰਡਰ 14 ਲੜਕਿਆਂ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਹਾਈ ਵਜੀਦਕੇ ਖੁਰਦ, ਦੂਜੀ ਪੁਜੀਸ਼ਨ ਸਰਕਾਰੀ ਹਾਈ ਮਹਿਲ ਖੁਰਦ ਤੇ ਤੀਜੀ ਸਹਸ ਗੰਗੋਹਰ ਦੀ ਰਹੀ।

ਫੁੱਟਬਾਲ ਵਿੱਚ ਅੰਡਰ 14 ਸਾਲ ਲੜਕੇ ਵਿੱਚ ਪਹਿਲਾ ਸਥਾਨ ਸਹਿਜੜਾ, ਦੂਸਰਾ ਸਥਾਨ ਮਹਿਲ ਕਲਾਂ, ਤੀਸਰਾ ਸਥਾਨ ਕਲਾਲ ਮਾਜਰਾ, ਚੌਥਾ ਸਥਾਨ ਸਹੌਰ ਨੇ ਹਾਸਲ ਕੀਤਾ। 21ੑ-30 ਸਾਲ ਲੜਕੇ ਵਿੱਚ ਪਹਿਲਾ ਸਥਾਨ ਕੋਟਦੁੱਨਾ ਕਲੱਬ, ਦੂਜਾ ਸੂਨਾਇਡ ਕਲੱਬ ਤੇ ਪਿੰਡ ਕਾਲੇਕੇ ਨੇ ਤੀਸਰਾ ਸਥਾਨ, ਪਿੰਡ ਖੁੱਡੀ ਕਲਾਂ ਨੇ ਚੌਥਾ ਸਥਾਨ ਹਾਸਲ ਕੀਤਾ। 31-40 (ਪੁਰਸ਼) ਉਮਰ ਵਰਗ ਵਿੱਚ ਪਿੰਡ ਕਾਲੇਕੇ ਨੇ ਪਹਿਲਾ ਸਥਾਨ, ਪਿੰਡ ਧਨੌਲਾ ਨੇ ਦੂਸਰਾ ਸਥਾਨ ਹਾਸਲ ਕੀਤਾ।

ਐਥਲੈਟਿਕਸ ਵਿੱਚ 70 ਤੋਂ ਉੱਪਰ (ਪੁਰਸ਼) ਲੰਬੀ ਛਾਲ ਵਿੱਚ ਛੱਜ਼ੂ ਰਾਮ ਅਤੇ ਪ੍ਰੀਤਮ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਪੁਜੀਸ਼ਨ ਪ੍ਰਾਪਤ ਕੀਤੀ। ਇਸੇ ਗਰੁੱਪ ਵਿੱਚ 100 ਮੀ. ਦੌੜ ਵਿੱਚ ਹਰਨੇਕ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਛੱਜੂ ਰਾਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ ਵਿੱਚ 400 ਮੀ. ਵਿੱਚ ਹਰਨੇਕ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ । 61-70 ਉਮਰ ਵਰਗ ਵਿੱਚ 3000 ਮੀ. ਰੇਸ ਵਾਕ ਵਿੱਚ ਸ਼ਾਮ ਲਾਲ ਵਰਮਾ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ, ਸ਼ਿੰਦਰ ਸਿੰਘ ਨੇ ਦੂਜਾ ਤੇ ਅਵਤਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਗਰੁੱਪ ਵਿੱਚ 800 ਮੀ. ਵਿੱਚ ਸ਼ਾਮ ਲਾਲ ਵਰਮਾ ਅਤੇ 100 ਮੀ. ਵਿੱਚ ਅਵਤਾਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

Spread the love