ਮਾਨ ਸਰਕਾਰ ਨੇ ਬਰਨਾਲੇ ਦੇ ਪਿੰਡਾਂ- ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦੀ ਲਾਈ ਝੜੀ, ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਸ਼ੁਰੂ: ਮੀਤ ਹੇਅਰ

Gurmeet Singh Meet Hair(4)
ਮਾਨ ਸਰਕਾਰ ਨੇ ਬਰਨਾਲੇ ਦੇ ਪਿੰਡਾਂ- ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦੀ ਲਾਈ ਝੜੀ, ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਸ਼ੁਰੂ: ਮੀਤ ਹੇਅਰ

Sorry, this news is not available in your requested language. Please see here.

ਸੰਸਦ ਮੈਂਬਰ ਨੇ ਡੇਢ ਕਰੋੜ ਦੀ ਲਾਗਤ ਨਾਲ 4 ਵੱਖ – ਵੱਖ ਸੜਕਾਂ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ
ਨੰਗਲ – ਝਲੂਰ, ਮਾਨਸਾ ਰੋਡ ਤੋਂ ਧਨੌਲਾ ਖੁਰਦ, ਨੰਗਲ ਫਿਰਨੀ ਅਤੇ ਖੁੱਡੀ ਕਲਾਂ ਫਿਰਨੀ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਸੜਕਾਂ ਬਣਨ ਨਾਲ ਨੰਗਲ, ਝਲੂਰ, ਖੁੱਡੀ ਤੇ ਧਨੌਲਾ ਖੁਰਦ ਵਾਸੀਆਂ ਅਤੇ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ

ਬਰਨਾਲਾ, 23 ਸਤੰਬਰ 2024

ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਤਰਜੀਹੀ ਤੌਰ ‘ਤੇ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਜਿੱਥੇ 35 ਕਰੋੜ ਰੁਪਏ ਦੇ ਫੰਡ ਸੜਕਾਂ ਲਈ ਜਾਰੀ ਕੀਤੇ ਗਏ ਹਨ, ਓਥੇ ਕਰੋੜਾਂ ਦੀ ਲਾਗਤ ਨਾਲ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਥਾਪਰ ਮਾਡਲ ਬਣਾਏ ਜਾ ਰਹੇ ਹਨ।
ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਵੱਖ – ਵੱਖ ਪਿੰਡਾਂ ਵਿੱਚ ਸੜਕਾਂ ਦੇ 1.5 ਕਰੋੜ ਦੀ ਲਾਗਤ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਪਿੰਡ ਨੰਗਲ ਵਿੱਚ ਨੰਗਲ ਤੋਂ ਝਲੂਰ 3 ਕਿਲੋਮੀਟਰ ਲੰਮੀ ਸੜਕ ਦਾ 30.62 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ ਨੰਗਲ ਤੇ ਝਲੂਰ ਦੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਨੰਗਲ ਦੀ ਫਿਰਨੀ ਦੇ 43.28 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲੰਬਾਈ 0.96 ਕਿਲੋਮੀਟਰ ਹੈ।
ਇਸ ਮਗਰੋਂ ਉਨ੍ਹਾਂ ਪਿੰਡ ਖੁੱਡੀ ਕਲਾਂ ਦੀ ਫਿਰਨੀ ਨੇ ਕੰਮ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ 1.60 ਕਿਲੋਮੀਟਰ ਲੰਮੀ ਸੜਕ ਦਾ ਕੰਮ 72.58 ਲੱਖ ਦੀ ਲਾਗਤ ਨਾਲ ਕੀਤਾ ਜਾਣਾ ਹੈ।ਇਸ ਮਗਰੋਂ ਉਨ੍ਹਾਂ ਮਾਨਸਾ ਰੋਡ ਤੋਂ ਧਨੌਲਾ ਖੁਰਦ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਕੰਮ 5.23 ਲੱਖ ਦੀ ਲਾਗਤ ਨਾਲ ਕੀਤਾ ਜਾਣਾ ਹੈ।ਪਿੰਡ ਧਨੌਲਾ ਖੁਰਦ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦਾ ਨਵੀਨੀਕਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਉਨ੍ਹਾਂ ਵਲੋਂ ਤਰਜੀਹੀ ਆਧਾਰ ‘ਤੇ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਧਨੌਲਾ ਖੁਰਦ ਵਿੱਚ 75 ਲੱਖ ਦੀ ਲਾਗਤ ਨਾਲ ਥਾਪਰ ਮਾਡਲ ਦਾ ਕੰਮ ਜਾਰੀ ਹੈ ਤਾਂ ਜੋ ਪਿੰਡ ਦੇ ਲੋਕਾਂ ਨੂੰ ਛੱਪੜਾਂ ਦੇ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ।

ਐੱਮ ਪੀ ਨੇ ਬਾਜ਼ੀਗਰ ਬਸਤੀ ਸੰਘੇੜਾ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ

ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਰਡ ਨੰਬਰ 3 ਬਾਜ਼ੀਗਰ ਬਸਤੀ ਸੰਘੇੜਾ ਵਿੱਚ 49.69 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ।

ਬਰਨਾਲਾ ਵਿੱਚ 70.21 ਲੱਖ ਦੀ ਲਾਗਤ ਵਾਲੇ ਇੰਟਰਲਾਕ ਟਾਈਲਾਂ ਦੇ ਕੰਮ ਦੇ ਰੱਖੇ ਨੀਂਹ ਪੱਥਰ

ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਰਾਹੀ ਬਸਤੀ ਵਾਰਡ ਨੰਬਰ 28 ਵਿੱਚ ਇੰਟਰਲਾਕ ਟਾਈਲਾਂ ਦੇ 40.97 ਲੱਖ ਦੀ ਲਾਗਤ ਵਾਲੇ ਅਤੇ ਵਾਰਡ ਨੰਬਰ 24 ਗੁਰੂ ਤੇਗ ਬਹਾਦੁਰ ਨਗਰ ਵਿੱਚ 29.24 ਲੱਖ ਰੁਪਏ ਦੀ ਲਾਗਤ ਵਾਲੇ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੇ ਨੀਂਹ ਪੱਥਰ ਰੱਖੇ।

Spread the love