ਸਵੱਛ ਭਾਰਤ ਮਿਸ਼ਨ ਅਧੀਨ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਸਫਾਈ ਸੇਵਕਾਂ ਲਈ ਸਿਹਤ ਚੈੱਕਅਪ ਕੈਂਪ ਲਗਾਏ

Himanshu Jain
ਸਵੱਛ ਭਾਰਤ ਮਿਸ਼ਨ ਅਧੀਨ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਸਫਾਈ ਸੇਵਕਾਂ ਲਈ ਸਿਹਤ ਚੈੱਕਅਪ ਕੈਂਪ ਲਗਾਏ

Sorry, this news is not available in your requested language. Please see here.

ਰੂਪਨਗਰ, 30 ਸਤੰਬਰ 2024

ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਦੀ ਯੋਗ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਅਧੀਨ “ਸਵੱਛਤਾ ਹੀ ਸੇਵਾ” ਪੰਦਰਵਾੜੇ ਤਹਿਤ “ਸੁਭਾਅ ਸਵੱਛਤਾ, ਸੰਸਕਾਰ ਸਵੱਛਤਾ” ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੂਪਨਗਰ ਦੇ ਵੱਖ ਵੱਖ ਉਪ ਮੰਡਲਾਂ ਵਿਖੇ ਮਿਉਂਸੀਪਲ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ, ਮਿਉਂਸੀਪਲ ਕੌਂਸਲ ਸ਼੍ਰੀ ਚਮਕੌਰ ਸਾਹਿਬ ਅਤੇ ਮਿਉਂਸੀਪਲ ਕੌਂਸਲ ਰੂਪਨਗਰ ਵਲੋਂ ਸਫਾਈ ਸੇਵਕਾਂ ਦੀ ਸਿਹਤ ਦੀ ਭਲਾਈ ਲਈ “ਸਫਾਈ ਮਿੱਤਰ ਸੁਰੱਖਿਆ ਸ਼ਿਵਰ” ਲਗਾਏ ਗਏ ਜਿਸ ਵਿੱਚ ਸਫਾਈ ਸੇਵਕਾਂ ਦੀ ਸਿਹਤ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਨਿੱਜੀ ਸੁਰੱਖਿਆ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ।

ਇਸ ਸਬੰਧੀ ਐਕਸੀਅਨ ਵਾਟਰ ਸਪਲਾਈ ਮਾਈਕਲ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਅਧੀਨ “ਸਵੱਛਤਾ ਹੀ ਸੇਵਾ” ਪੰਦਰਵਾੜਾ ਹਰੇਕ ਸਾਲ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਾਫ ਸਫਾਈ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।

ਸਾਫ ਸਫਾਈ ਦੀ ਇਸ ਮੁਹਿੰਮ ਵਿੱਚ ਸਫਾਈ ਸੇਵਕਾਂ ਦੀ ਭੂਮਿਕਾ ਨੂੰ ਅਹਿਮ ਮੰਨਦੇ ਹੋਏ ਸਰਕਾਰ ਵਲੋਂ ਉਹਨਾਂ ਦੀ ਸਿਹਤ ਨੂੰ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਸਫਾਈ ਸੇਵਕ ਸਾਡੇ ਪਿੰਡਾਂ ਅਤੇ ਸ਼ਹਿਰਾਂ ਦੀ ਗੰਦਗੀ ਨੂੰ ਸਾਫ ਕਰਕੇ ਸਾਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਅਜਿਹੀ ਮੁਹਿੰਮ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਅਸੀਂ ਆਪਣਾ ਘਰ ਅਤੇ ਆਲ਼ਾ ਦੁਆਲਾ ਸਾਫ ਰੱਖੀਏ ਅਤੇ ਹਰੇਕ ਨਾਗਰਿਕ ਪੂਰਾ ਸਾਲ ਖੁਦ ਨੂੰ ਅਤੇ ਆਪਣੇ ਆਲ਼ੇ ਦੁਆਲੇ ਨੂੰ ਸਾਫ ਰੱਖੇ ਤਾਂ ਜੋ ਸਾਫ ਸੁਥਰੇ ਸਮਾਜ ਦੀ ਸਿਰਜਣਾ ਕਰਕੇ ਬਿਮਾਰੀਆਂ ਤੋਂ ਮੁਕਤ ਰਹਿ ਕੇ ਸਵੱਸਥ ਨਾਗਰਿਕ ਹੋਂਣ ਦਾ ਮਾਣ ਪ੍ਰਾਪਤ ਹੋ ਸਕੇ।