ਦਿਵਿਆਂਗ ਵਿਅਕਤੀਆਂ ਦੀਆਂ ਵੱਧ ਤੋ ਵੱੱਧ ਵੋਟਾਂ ਬਣਾਉਣ ਲਈ ਵਿਸ਼ੇਸ ਕੈਂਪ ਲਗਾਏ ਜਾਣ ਦੀ ਸਮੂਹ ਚੋਣਕਾਰ ਰਜਿਸ਼ਟੇ੍ਰਸਨ ਅਫਸ਼ਰ ਨੂੰ ਕੀਤੀ ਹਦਾਇਤ
ਤਰਨ ਤਾਰਨ, 09 ਨਵੰਬਰ :
ਦਿਵਿਆਂਗਜਨਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਅਤੇ ਮਜ਼ਬੂਤ ਲੋਕਤੰਤਰ ਵਿੱਚ ਹਿੱਸੇਦਾਰੀ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰ ਿਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਹੋਈ।
ਇਸ ਮੌਕੇ ਸ੍ਰੀ ਰਜਨੀਸ਼ ਅਰੋੜਾ ਐੱਸ. ਡੀ. ਐੱਮ-ਕਮ-ਰਿਟਰਨਿੰਗ ਅਫਸ਼ਰ ਚੋਣ ਹਲਕਾ 21-ਤਰਨ ਤਾਰਨ, ਸ੍ਰੀ ਹਰਨੰਦਨ ਸਿੰਘ, ਡੀ. ਡੀ. ਪੀ. ਓ.-ਕਮ-ਰਿਟਰਨਿੰਗ ਅਫ਼ਸਰ, 22- ਖੇਮਕਰਨ, ਸ਼੍ਰੀ ਰਾਜੇਸ ਸ਼ਰਮਾ ਐਸ. ਡੀ. ਐਮ.-ਕਮ- ਰਟਰਨਿੰਗ ਅਫਸ਼ਰ 23-ਪੱਟੀ, ਸ੍ਰੀ ਰੋਹਿਤ ਗੁਪਤਾ ਐੱਸ. ਡੀ. ਐੱਮ.-ਰਿਟਰਨਿੰਗ ਅਫਸ਼ਰ 24-ਖਡੂਰ ਸਾਹਿਬ, ਸ੍ਰੀ ਅਮਨਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ (ਅੰਡਰ ਟਰੇਨਿੰਗ), ਡਾ. ਕਿਰਤਪ੍ਰੀਤ ਕੌਰ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਅਮਨਪ੍ਰੀਤ ਕੌਰ ਪੀ. ਡਬਲਯੂ. ਡੀ. ਕੋਆਰਡੀਨੇਟਰ ਹਾਜ਼ਰ ਸਨ।
ਮੀਟਿੰਗ ਦੌਰਾਨ ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 1 ਜਨਵਰੀ, 2021 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16 ਨਵੰਬਰ, 2020 ਨੂੰ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕਮਿਮ਼ਨ ਵਲੋਂ ਨਿਰਧਾਰਤ ਕੀਤੇ ਗਏ ਸਥਾਨਾਂ (ਦਫਤਰ ਚੋਣਕਾਰ ਰਜਿਸਟਰੇਸ਼ਨ ਅਫਸਰ, ਦਫਤਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ, ਸਬੰਧਤ ਬੂਥ ਦੇ ਬੀ. ਐੱਲ. ਓਜ਼, ਪਟਵਾਰ ਖਾਨਾ, ਮਿਊਂਸਪਲ ਕਾਪੋਰੇਸ਼ਨ ਦੇ ਦਫਤਰ ਅਤੇ ਜਿ਼ਲ੍ਹਾ ਚੋਣ ਦਫਤਰ ਤਰਨਤਾਰਨ ਆਦਿ ) ‘ਤੇ ਕੋਈ ਵੀ ਵਿਅਕਤੀ ਜਾ ਕੇ ਆਪਣੀ ਵੋਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ।
ਇਸ ਮੌਕੇ ਜਿ਼ਲ੍ਹਾ ਚੋਣ ਅਫਸ਼ਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਦਿਵਿਆਂਗਜਨਾਂ ਦੀ ਚੋਣ ਪ੍ਰਕਿਰਿਆ ਵਿੱਚ ਹੋਰ ਭਾਗੀਦਾਰੀ ਵਧਾਉਣ ਅਤੇ ਉਹਨਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਫੇਸਬੁੱਕ ਲਾਈਵ ਈਵੈਂਟ ਰਾਹੀਂ ਮਿਤੀ 3 ਦਸੰਬਰ, 2020 ਨੂੰ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਰਾਜ ਪੱਧਰ ‘ਤੇ ਮਨਾਇਆ ਜਾਣਾ ਹੈ।ਇਸ ਸਬੰਧੀ ਜਿ਼ਲ੍ਹੇ ਪੱਧਰ ‘ਤੇ ਮਿਤੀ 27 ਨਵੰਬਰ, 2020 ਤੋਂ ਪਹਿਲਾ-ਪਹਿਲਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਹਨਾਂ ਵਿੱਚੋਂ ਜੇਤੂਆਂ ਨੂੰ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਜਿ਼ਲ੍ਹਾ ਚੋਣ ਅਫ਼ਸਰ ਵਲੋਂ ਜਿ਼ਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਜਿ਼ਲ੍ਹੇ ਦੇ ਸਕੂਲਾਂ, ਕਾਲਜਾਂ ਵਿੱਚ ਪੜ੍ਹ ਰਹੇ ਦਿਵਿਆਂਗ ਵਿਦਿਆਰਥੀਆਂ ਵਿੱਚ ਸਪੈਸ਼ਲ ਮੁਕਾਬਲੇ ਜਿਵੇਂ ਕਿ ਗੀਤ, ਡਾਂਸ, ਸਕਿੱਟ, ਲੇਖ ਮੁਕਾਬਲੇ, ਪੇਟਿੰਗ ਆਦਿ ਕਰਵਾਏ ਜਾਣ।
ਉਹਨਾਂ ਜਿ਼ਲ੍ਹੇ ਸਮੂਹ ਚੋਣਕਾਰ ਰਜਿਸ਼ਟੇ੍ਰਸਨ ਅਫਸ਼ਰ ਨੂੰ ਹਦਾਇਤ ਕੀਤੀ ਕਿ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਸੁਪਰਵਾਈਜਰ, ਬੀ. ਐੱਲ. ਓਜ਼. ਰਾਹੀ ਪੋਲਿੰਗ ਬੂਥਾਂ ਵਿੱਚ ਦਿਵਿਆਂਗ ਵਿਅਕਤੀਆਂ ਦੀਆਂ ਵੱਧ ਤੋ ਵੱੱਧ ਵੋਟਾਂ ਬਣਾਈਆਂ ਜਾਣ ਅਤੇ ਇਸ ਸਬੰਧੀ ਵਿਸ਼ੇਸ ਕੈਂਪ ਲਗਾਏ ਜਾਣ।