ਘਰੇਲੂ ਏਕਾਂਤਵਾਸ ਅਧੀਨ 1849 ਵਿਅਕਤੀਆਂ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਜਿੱਤੀ ਜੰਗ : ਡਾ ਗੀਤਾਂਜਲੀ ਸਿੰਘ

Sorry, this news is not available in your requested language. Please see here.

ਮਹਾਲੋਂ (ਨਵਾਂਸ਼ਹਿਰ), 28 ਅਪ੍ਰੈਲ 2021: ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਜੰਗ ਛੇੜੀ ਹੋਈ ਹੈ। ਸਿਹਤ ਬਲਾਕ ਮੁਜੱਫਰਪੁਰ ਅਧੀਨ ਪੈਂਦੇ ਏਰੀਏ ਵਿੱਚ ਕੋਰੋਨਾ ਮਹਾਂਮਾਰੀ ਦੇ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਹੁਣ ਤੱਕ 1800 ਤੋਂ ਵੱਧ ਕੋਵਿਡ-19 ਪਾਜ਼ੇਟਿਵ ਘਰੇਲੂ ਏਕਾਂਤਵਾਸੀਆਂ ਨੇ ਆਪਣੀ ਜੰਗ ਜਿੱਤ ਲਈ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਸਿਹਤ ਅਤੇ ਤੰਦਰੁਸਤੀ ਕੇਂਦਰ ਮਹਾਲੋਂ ਵਿਖੇ ਕੋਵਿਡ-19 ਸਮੇਤ ਵੱਖ-ਵੱਖ ਪ੍ਰੋਗਰਾਮਾਂ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਦੱਸਿਆ ਕਿ ਬਲਾਕ ਅੰਦਰ ਤਕਰੀਬਨ 1849 ਕੋਵਿਡ-19 ਪਾਜ਼ੇਟਿਵ ਸਫ਼ਲਤਾਪੂਰਵਕ ਸਿਹਤਯਾਬ ਹੋ ਗਏ ਹਨ ਅਤੇ ਇਸ ਵੇਲੇ ਤਕਰੀਬਨ 82 ਐਕਟਿਵ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਰਹਿ ਗਏ ਹਨ।
ਸਿਹਤ ਬਲਾਕ ਮੁਜੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੈ ਅਤੇ ਅਜਿਹੇ ਮਰੀਜ਼ਾਂ ਨੂੰ ਟੈਸਟਿੰਗ ਸਮੇਂ ਸਿਰਫ਼ ਘਰੇਲੂ ਇਕਾਂਤਵਾਸ ਵਿੱਚ ਰਹਿਣ ਦਾ ਵਿਕਲਪ ਹੀ ਚੁਣਨਾ ਚਾਹੀਦਾ ਹੈ।
ਡਾ. ਗੀਤਾਂਜਲੀ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਬਲਾਕ ਵਿੱਚ ਰੂਰਲ ਮੈਡੀਕਲ ਅਫ਼ਸਰ ਡਾ ਰਣਜੀਤ ਹਰੀਸ਼ ਦੀ ਅਗਵਾਈ ਵਿਚ ਰੈਪਿਡ ਰਿਸਪਾਂਸ ਟੀਮ ਗਠਿਤ ਕੀਤੀ ਗਈ ਹੈ ਜੋ ਕਿ ਦਿਨ-ਰਾਤ ਬਲਾਕ ਅੰਦਰ ਕੋਰੋਨਾ ਪਾਜਟਿਵ ਮਰੀਜ਼ਾਂ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਜੇਕਰ ਕਿਸੇ ਵੀ ਮਰੀਜ਼ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ।  ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਸਮੇਤ ਸਮੂਹ ਹੈਲਥ ਕੇਅਰ ਵਰਕਰ ਮਹਾਂਮਾਰੀ ਨਾਲ ਇਸ ਜੰਗ ’ਤੇ ਫ਼ਤਿਹ ਪਾਉਣ ਲਈ ਡਟੇ ਹੋਏ ਹਨ।
ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਅੱਗੇ ਕਿਹਾ ਕਿ ਬਲਾਕ ਵਿੱਚ ਹੁਣ ਤੱਕ ਕੋਵਿਡ-19 ਦੇ 82 ਐਕਟਿਵ ਮਾਮਲੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਲੱਛਣਾਂ, ਟੈਸਟਿੰਗ ਜਾਂ ਦਾਖਲੇ ਲਈ ਨੇੜਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ 24 ਘੰਟੇ 104 ਹੈਲਪਲਾਈਨ ਵਿਸ਼ੇਸ਼ ਤੌਰ ਉੱਤੇ ਕਾਰਜਸ਼ੀਲ ਕੀਤੀ ਗਈ ਹੈ।
ਡਾ. ਸਿੰਘ ਨੇ ਕਿਹਾ ਕਿ ਕੋਰੋਨਾ ਫ਼ਤਿਹ ਕਿੱਟਾਂ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਘਰਾਂ ਵਿੱਚ ਹੀ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪਲਸ ਆਕਸਾਈਮੀਟਰ, ਥਰਮਾਮੀਟਰ, ਸਟੀਮਰ ਅਤੇ ਹੋਰ ਜ਼ਰੂਰੀ ਦਵਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਹਿ ਕਿੱਟਾਂ ਦੀ ਮਦਦ ਨਾਲ ਕੋਰੋਨਾ ਮਰੀਜ਼ ਛੇਤੀ ਸਿਹਤਯਾਬ ਹੋ ਰਹੇ ਹਨ।
Spread the love