ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਫਿਰ ਝਟਕਾ, ਅਦਾਲਤ ਨੇ ਚਾੜ੍ਹਿਆ ਨਵਾਂ ਹੁਕਮ

Sorry, this news is not available in your requested language. Please see here.

ਚਿਦੰਬਰਮ ਇਸ ਸਮੇਂ ਸੀਬੀਆਈ ਕੋਲ ਪੰਜ ਦਿਨਾ ਰਿਮਾਂਡ ‘ਤੇ ਹਨ, ਜੋ ਅੱਜ ਪੂਰਾ ਹੋ ਰਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਤਾਂ ਪੁਰਾਣੀ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਤੇ ਉਹ ਨਵੇਂ ਸਿਰੇ ਤੋਂ ਆਪਣੀ ਪਟੀਸ਼ਨ ਦਾਇਰ ਕਰ ਸਕਦੇ ਹਨ।

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਸਿਖਰਲੀ ਅਦਾਲਤ ਨੇ INX ਮੀਡੀਆ ਕੇਸ ਸਬੰਧੀ ਚਿਦੰਬਰਮ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਉਨ੍ਹਾਂ ਦਿੱਲੀ ਹਾਈਕੋਰਟ ਵੱਲੋਂ ਆਪਣੀ ਅੰਤਰਿਮ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਸੀ।

ਚਿਦੰਬਰਮ ਇਸ ਸਮੇਂ ਸੀਬੀਆਈ ਕੋਲ ਪੰਜ ਦਿਨਾ ਰਿਮਾਂਡ ‘ਤੇ ਹਨ, ਜੋ ਅੱਜ ਪੂਰਾ ਹੋ ਰਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਤਾਂ ਪੁਰਾਣੀ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਤੇ ਉਹ ਨਵੇਂ ਸਿਰੇ ਤੋਂ ਆਪਣੀ ਪਟੀਸ਼ਨ ਦਾਇਰ ਕਰ ਸਕਦੇ ਹਨ।

ਉੱਧਰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸੁਪਰੀਮ ਕੋਰਟ ਵਿੱਚ ਨਵਾਂ ਹਲਫ਼ਨਾਮਾ ਦਾਇਰ ਕਰ ਦਿੱਤਾ ਹੈ। ਈਡੀ ਨੇ ਕਿਾਹ ਹੈ ਕਿ ਚਿਦੰਬਰਮ ਤੇ ਉਸ ਦੇ ਸਹਿ-ਸਾਜ਼ਿਸ਼ਘਾੜਿਆਂ ਨੇ ਅਰਜਨਟੀਨਾ, ਆਸਟ੍ਰੀਆ, ਬ੍ਰਿਟਿਸ਼ ਦੀਪ ਸਮੂਹ, ਫਰਾਂਸ, ਗਰੀਸ, ਮਲੇਸ਼ੀਆ, ਫਿਲੀਪੀਂਸ, ਸਿੰਗਾਪੁਰ, ਦੱਖਣੀ ਅਫਰੀਕਾ, ਸਪੇਨ ਤੇ ਸ਼੍ਰੀਲੰਕਾ ਵਿੱਚ ਅਥਾਹ ਜਾਇਦਾਦ ਇਕੱਠੀ ਕੀਤੀ ਹੈ।

ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ। ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ 26 ਅਗਸਤ ਯਾਨੀ ਅੱਜ ਤਕ ਅੰਤਰਿਮ ਰੋਕ ਹਾਸਲ ਸੀ।

Spread the love