ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ, ਤਿਆਗ, ਬਲਿਦਾਨ ਅਤੇ ਦੇਸ਼ ਪ੍ਰੇਮ ਦੀ ਅਸੀਮ ਭਾਵਨਾ ਸੀ-ਰਾਣਾ ਕੇ ਪੀ ਸਿੰਘ।

Sorry, this news is not available in your requested language. Please see here.

ਸਪੀਕਰ ਰਾਣਾ ਕੇ ਪੀ ਸਿੰਘ ਨੇ ਮਹਾਨ ਰਾਜਪੁਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 481ਵੀਂ ਜੈਅੰਤੀ ਮੋਕੇ ਸਤਿਕਾਰ ਭੇਂਟ ਕੀਤਾ।
ਨੰਗਲ 9 ਮਈ,2021
ਦੇਸ਼ ਪ੍ਰੇਮ ਦਾ ਭਰਭੂਰ ਜਜਬਾ ਰੱਖਦੇ ਹੋਏ ਦੇਸ਼ ਦੀ ਅਜ਼ਾਦੀ ਲਈ ਮਰ ਮਿਟਣ ਵਾਲੇ, ਮਾਤਰ ਭੂਮੀ ਦੀ ਸੇਵਾ ਦੀ ਭਾਵਨਾ ਰੱਖਣ ਵਾਲੇ ਰਾਜਪੁਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 481ਵੀਂ ਜੈਅੰਤੀ ਮੋਕੇ ਅੱਜ ਅਸੀਂ ਉਹਨਾਂ ਨੂੰ ਸਤਿਕਾਰ ਭੇਂਟ ਕਰਦੇ ਹਾਂ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਮਹਾਰਾਣਾ ਪ੍ਰਤਾਪ ਜੀ ਦੀ 481ਵੀਂ ਜੈਅੰਤੀ ਮੋਕੇ ਉਹਨਾਂ ਨੂੰ ਅਕੀਦਤ ਭੇਂਟ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਏਸੀਆਂ ਦੇ ਮਹਾਨ ਸਪੁੱਤ ਵਜੋਂ ਜਾਣੇ ਜਾਂਦੇ ਮਹਾਰਾਣਾ ਪ੍ਰਤਾਪ ਜਿਹਨਾਂ ਵਿੱਚ ਦੇਸ਼ ਪ੍ਰੇਮ ਦਾ ਅਸੀਮ ਜਜਬਾ ਸੀ ਅਤੇ ਦੇਸ਼ ਤੇ ਮਰ ਮਿਟਣ ਲਈ ਸਦਾ ਤਤਪਰ ਰਹੇ। ਅਸੀਂ ਅੱਜ ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਹਾਂ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਿਸਵਾਸ਼ ਰੱਖਣ ਵਾਲਿਆ ਦੀ ਅਗਵਾਈ ਕਰਨ ਵਾਲੇ ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ ਦੀ ਭਾਵਨਾ ਬੇਮਿਸਾਲ ਸੀ। ਉਹਨਾਂ ਸਦਾ ਹੀ ਭਾਰਤ ਮਾਤਾ ਦੀ ਸੇਵਾ ਨੂੰ ਤਰਜੀਹ ਦਿੱਤੀ। ਰਾਣਾ ਕੇ ਪੀ ਸਿੰਘ ਨੇ ਹੋਰ ਕਿਹਾ ਕਿ ਮਹਾਨ ਰਾਜਪੁਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਵਿੱਚ ਦੁਨਿਆ ਦੇ ਸਭ ਤੋਂ ਤਾਕਤਵਾਰ ਸਮਰਾਟ ਅਕਬਰ ਨਾਲ ਟਕਰਾਉਣ ਦਾ ਫੈਸਲਾ ਇਕ ਇਤਿਹਾਸਕ ਕਦਮ ਸੀ। ਉਹਨਾਂ ਨੇ ਕਦੇ ਵੀ ਆਤਮ ਸਨਮਾਨ ਨਾਲ ਸਮਝੋਤਾ ਨਹੀਂ ਕੀਤਾ, ਉਹਨਾਂ ਵਿੱਚ ਦੇਸ ਦੇ ਲਈ ਮਰ ਮਿਟਣ ਦੀ ਤਮੰਨਾ ਸੀ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ ਦਾ ਪਾਠ ਅਤੇ ਮਰ ਮਿਟਣ ਦਾ ਸੰਕਲਪ ਕੁੱਟ ਕੁੱਟ ਦੇ ਭਰਿਆ ਹੋਇਆ ਸੀ।
ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਉਚੇਚੇਤੋਰ ਤੇ ਅੱਜ ਮਾਤ ਭੂਮੀ ਦੇ ਰੱਖਿਅਕ,ਤਿਆਗ,ਬਲਿਦਾਨ ਅਤੇ ਸਵੈਮਾਣ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਜੀ ਦੀ ਜਨਮ ਜੈਅੰਤੀ ਮੌਕੇ ਸਰਧਾ ਨਾਲ ਅਕੀਦਤ ਭੇਂਟ ਕਰਕੇ ਉਨ੍ਹਾ ਦੀ ਰਾਸਟਰ ਪ੍ਰਤੀ ਮਹਾਨ ਦੇਣ ਨੂੰ ਯਾਦ ਕੀਤਾ।

ਇਸ ਮੌਕੇ ‘ਤੇ ਡਾ. ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ, ਹਰਬੰਸ ਲਾਲ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਨੌਜਵਾਨ ਆਗੂ ਰਾਣਾ ਵਿਸ਼ਵਪਾਲ ਸਿੰਘ ਆਦਿ ਵੀ ਹਾਜ਼ਰ ਸਨ।

Spread the love