ਕਿਹਾ, ਆਕਸੀਜਨ ਕਨਸਨਟਰੇਟਰ ਕਰੋਨਾ ਮਹਾਂਮਾਰੀ ਦੀ ਜੰਗ ਚ ਹੋਣਗੇ ਸਹਾਈ
#ਬਠਿੰਡਾ , ਮਈ 15, 2021: ਕਰੋਨਾ ਮਹਾਂਮਾਰੀ ਦੀ ਇਸ ਜੰਗ ਵਿਚ ਜਿੱਥੇ ਸੂਬਾ ਸਰਕਾਰ ਵਲੋਂ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੰਬੂਜਾਂ ਸੀਮੈਂਟ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਬਠਿੰਡਾ ਨੂੰ ਕੋਵਿਡ-19 ਖਿਲਾਫ ਛੇੜੀ ਗਈ ਜੰਗ ਤਹਿਤ 15 ਆਕਸੀਜਨ ਕਨਸਨਟਰੇਟਰ ਦਾਨ ਕੀਤੇ ਗਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਤੇਜ਼ਵੰਤ ਸਿੰਘ ਢਿੱਲੋ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਢਿੱਲੋ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬੀ ਸ਼੍ਰੀ ਬੀ.ਸ਼੍ਰੀਨਿਵਾਸਨ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਨਿਰੰਤਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਅਤੇ ਸਮੇਂ ਸਿਰ ਆਕਸੀਜਨ ਸਪਲਾਈ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਬੂਜ਼ਾ ਫਾਊਡੇਸ਼ਨ ਵਲੋਂ ਦਿੱਤੇ ਗਏ 15 ਆਕਸੀਜਨ ਕਨਸਨਟਰੇਟਰ ਲੋੜ ਅਨੁਸਾਰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਜਾਣਗੇ। ਉਨ੍ਹਾ ਵੱਲੋਂ ਇਸ ਸਹਿਯੋਗ ਲਈ ਅੰਬੂਜਾ ਸੀਮੈਂਟ ਫਾਊਂਡੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਅੰਬੂਜ਼ਾ ਫਾਊਂਡੇਸ਼ਨ ਦੇ ਏਰੀਆ ਪ੍ਰਜੈਕਟ ਮੈਨੇਜਰ ਮਾਨਵ ਮੈਟੀ ਨੇ ਕਿਹਾ ਕਿ ਵੱਲੋਂ ਆਉਣ ਵਾਲੇ ਸਮੇਂ ਚ ਵੀ ਜ਼ਿਲ੍ਹਾ ਪ੍ਰਸਾਸ਼ਨ ਦੀ ਇਸ ਸਬੰਧੀ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਪ੍ਰੋਜੈਕਟ ਕੁਆਰਡੀਨੇਟਰ ਸੰਜ਼ੇ ਕੁਮਾਰ, ਐਚ.ਡੀ. ਉਮੇਸ਼ ਵਰਮਾਂ ਅਤੇ ਇਕਬਾਲ ਸਿੰਘ ਹਾਜ਼ਰ ਸਨ ।