ਮਰੀਜ਼ਾਂ ਲਈ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਤੈਅ ਰੇਟਾਂ ਤੋਂ ਵੱਧ ਵਸੂਲੀ ਸਬੰਧੀ ਹੈਲਪਲਾਈਨ ਨੰਬਰ ’ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
ਬਰਨਾਲਾ, 21 ਮਈ,2021
ਕਰੋਨਾ ਮਹਾਮਾਰੀ ਦੇ ਨਾਜ਼ੁਕ ਹਾਲਾਤ ਦੌਰਾਨ ਮਰੀਜ਼ਾਂ ਦੀ ਆਰਥਿਕ ਲੁੱਟ ਰੋਕਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬੇਸਿਕ ਲਾਈਫ ਸੁਪੋਰਟ (ਬੀਐਲਐਸ) 2000 ਸੀਸੀ ਤੱਕ ਦੀ ਐਂਬੂਲੈਂਸ ਲਈ 15 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 1200 ਰੁਪਏ ਅਤੇ ਇਸ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਦੇ ਰੇਟ ਨਿਰਧਾਰਿਤ ਕੀਤੇ ਹਨ। ਬੀਐਲਐਸ ਐਂਬੂਲੈਂਸ 2000 ਸੀਸੀ ਤੱਕ ਅਤੇ ਇਸ ਤੋਂ ਵੱਧ ਈਕੋ ਸਪੌਟ ਪੈਟਰੋਲ ਦਾ 15 ਕਿਲੋਮੀਟਰ ਤੱਕ ਘੱਟ ਘੱਟ ਕਿਰਾਇਆ 1500 ਰੁਪਏ ਅਤੇ ਇਸ ਤੋਂ ਵੱਧ 18 ਰੁਪਏ ਪ੍ਰਤੀ ਕਿਲੋਮੀਟਰ ਰੇਟ ਨਿਰਧਾਰਿਤ ਕੀਤਾ ਹੈ। ਐਡਵਾਂਸ ਕਰੈਡਿਟ ਲਾਈਫ ਸੁਪੋਰਟ ਐਂਬੂਲੈਂਸ ਦਾ 15 ਕਿਲੋਮੀਟਰ ਤੱਕ ਦਾ ਘੱਟੋ ਘੱਟ ਕਿਰਾਇਆ 2000 ਰੁਪਏ ਅਤੇ ਇਸ ਤੋਂ ਵੱਧ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 20 ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਐੈਂਬੂਲੈਂਸ ਦਾ ਕਿਰਾਇਆ ਸ਼ਹਿਰ ਵਿਚ ਕਰੋਨਾ ਮਰੀਜ਼ ਲਈ 1000 ਰੁਪਏ (10 ਕਿਲੋਮੀਟਰ ਤੱਕ) ਹੋਵੇਗਾ। ਇਸ ਤੋਂ ਉੁਪਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ’ਤੇ ਲੈਣ ਵਾਲੀ ਧਿਰ ਵੱਲੋਂ ਉਸ ਸਥਾਨ ਤੋਂ ਐਂਬੂਲੈਂਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕੀਤਾ ਜਾਵੇਗਾ।
ਵੈਂਟੀਲੇਟਰ ਵਾਲੀ ਐਂਬੂਲੈਂਸ ਵਿਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵੱਲੋਂ ਭੇਜਿਆ ਜਾਵੇਗਾ, ਜਿਸ ਦਾ ਖਰਚਾ 1500 ਰੁਪਏ ਪ੍ਰਤੀ ਦੌਰਾ ਵੱਖਰੇ ਤੌਰ ’ਤੇ ਹੋਵੇਗਾ। ਜੇਕਰ ਐਂਬੂਲੈਂਸ ਮਾਲਕ ਵੱਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01679-230032 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਹੁਕਮਾਂ ਅਨੁਸਾਰ ਡਰਾਈਵਰ ਜਾਂ ਯੂੂਨੀਅਨ ਜਾਂ ਕੰਪਨੀ ਮਰੀਜ਼ ਨੂੰ ਦਸਤਾਨੇ ਅਤੇ ਮਾਸਕ 50-50 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਮੁਹੱਈਆ ਕਰਾਉਣਗੇ ਅਤੇ ਪੀਪੀਈ ਕਿੱਟਾਂ ਮੁਹੱਈਆ ਕਰਾਉਣਗੇ, ਜਿਸ ਦਾ ਖਰਚਾ ਮਰੀਜ਼ ਵੱਲੋਂ ਦਿੱਤਾ ਜਾਵੇਗਾ। ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਐਂਬੂਲੈਂਸ ਮਾਲਕ/ਕੰਪਨੀ ਉਸ ਨੂੰ ਟਰਾਂਸਪੋਰਟ ਦੀਆਂ ਹਦਾਇਤਾਂ ਮੁਤਾਬਕ ਚਲਾਉਣ ਦੇ ਪਾਬੰਦ ਹੋਣਗੇ। ਮੌਰਚਰੀ ਵੈਨ ਦੇ ਰੇਟ ਵੀ ਉਪਰੋਕਤ ਦਰਸਾਏ ਅਨੁਸਾਰ ਹੋਣਗੇ।

Spread the love