ਮਾਪੇ ਅਧਿਆਪਕ ਰਾਬਤਾ ਪ੍ਰੋਗਰਾਮ ਦੀ ਸਫਲਤਾ ਲਈ ਬੀਪੀਓ ਅਤੇ ਬੀਐਮਟੀ ਵੱਲੋ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ

Sorry, this news is not available in your requested language. Please see here.

ਫਾਜ਼ਿਲਕਾ, 22 ਮਈ,2021
ਕੋਵਿਡ ਮਹਾਂਮਾਰੀ ਕਾਰਨ ਵਿਦਿਆਰਥੀਆਂ ਲਈ ਸਕੂਲ ਬੰਦ ਹਨ ਪਰ ਆਨਲਾਈਨ ਪੜ੍ਹਾਈ ਜਾਰੀ ਹੈ ਇਸ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਨਾਲ ਰਾਬਤਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜਿਲਕਾ 2 ਮੈਡਮ ਸੁਖਵਿੰਦਰ ਕੌਰ ਅਤੇ ਬੀਐਮਟੀ ਵਰਿੰਦਰ ਕੁੱਕੜ ਨੇ ਉਕਤ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਬਲਾਕ ਦੇ ਸਮੂਹ, ਸੀਐਚਟੀ, ਐਚਟੀ ਅਤੇ ਅਧਿਆਪਕਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ।
ਬੀਪੀਈਓ ਮੈਡਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਧਿਆਪਕਾਂ ਵੱਲੋਂ 24 ਮਈ ਤੋ 31 ਮਈ 2021 ਤੱਕ ਮਾਪਿਆਂ ਨੂੰ ਫੋਨ ਕਾਲ ਕਰਕੇ ਬੱਚਿਆਂ ਦੀ ਸਿਹਤ ਸੰਭਾਲ ਲਈ ਜਾਗਰੂਕਤਾ ਕੀਤਾ ਜਾਵੇਗਾ।ਉੱਥੇ ਸਿੱਖਿਆ ਵਿਭਾਗ ਦੁਆਰਾ ਟੀਵੀ ਤੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਬਾਰੇ ਦੱਸਦਿਆਂ ਬੱਚਿਆਂ ਨੂੰ ਟੀਵੀ ਪ੍ਰੋਗਰਾਮ ਦੇਖਣ ਲਈ, ਰੋਜਾਨਾ ਭੇਜੀਆਂ ਜਾਂਦੀਆ ਘਰ ਦੇ ਕੰਮ ਦੀਆ ਸਲਾਈਡ ਬਾਰੇ, ਅਧਿਆਪਕਾਂ ਵੱਲੋਂ ਲਗਾਈਆਂ ਜਾ ਰਹੀਆ ਆਨਲਾਈਨ ਕਲਾਸਾ ਵਿੱਚ ਬੱਚਿਆਂ ਨੂੰ ਸਮੂਲੀਅਤ ਕਰਨ ਲਈ ਲਈ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ।
ਬੀਪੀਈਓ ਸੁਨੀਲ ਕੁਮਾਰ ਬਲਾਕ ਫਾਜਿਲਕਾ-1 ਅਤੇ ਬੀਐਮਟੀ ਅਸ਼ਵਨੀ ਖੁੰਗਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਪਿਆਂ ਨੂੰ ਸਕੂਲਾਂ ਵਿੱਚ ਚੱਲ ਰਹੀ ਦਾਖਲਾ ਮੁਹਿੰਮ ਬਾਰੇ ਦੱਸਦਿਆ ਆਪਣੇ ਆਸ ਪਾਸ ਰਹਿੰਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਬੱਚਿਆਂ ਨੂੰ ਰੋਜਾਨਾ ਹੋਮ ਵਰਕ ਆਪਣੀ ਕਾਪੀਆ ਉੱਤੇ ਕਰਨ ਅਤੇ ਇਸ ਦੀਆ ਫੋਟੋਆਂ ਆਪਣੇ ਅਧਿਆਪਕ ਨੂੰ ਭੇਜਣ ਲਈ ਮਾਪਿਆਂ ਨੂੰ ਕਿਹਾ ਜਾਵੇਗਾ।ਹਫਤਾ ਭਰ ਚੱਲਣ ਵਾਲੇ ਇਸ ਰਾਬਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਅਪਣਤ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਉਤਸਾਹਿਤ ਕਰਨਾ ਅਤੇ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਜਾਗਰੂਕ ਕਰਨਾ ਹੈ।ਅਧਿਆਪਕਾਂ ਵੱਲੋਂ ਇੱਕ ਮਿੱਥੇ ਸ਼ਡਿਊਲ ਅਨੁਸਾਰ ਹਰ ਰੋਜ਼ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਸੂਚਨਾ ਵਿਭਾਗ ਵੱਲੋਂ ਭੇਜੇ ਗੂਗਲ ਫਾਰਮ ਵਿੱਚ ਭਰੀ ਜਾਵੇਗੀ।
ਇਸ ਪ੍ਰੋਗਰਾਮ ਦੀ ਸਫਲਤਾ ਲਈ ਬੀਐਮਟੀ ਸੰਜੀਵ ਯਾਦਵ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਬਲਾਕ ਮੀਡੀਆ ਕੋਆਰਡੀਨੇਟਰ ਰਾਜ ਕੁਮਾਰ ਕੰਬੋਜ ਅਤੇ ਸਾਹਿਲ ਬਾਂਸਲ ਵੱਲੋਂ ਆਪਣਾ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਕਤ ਉਰੀਐਟਸ਼ਨ ਪ੍ਰੋਗਰਾਮ ਵਿੱਚ ਸਮੂਹ ਸੀਐਚਟੀਜ, ਐਚਟੀ ਅਤੇ ਅਧਿਆਪਕਾਂ ਨੇ ਉਤਸਾਹ ਨਾਲ ਭਾਗ ਲਿਆ।

Spread the love