‘ਪੇਡੂ ਸੰਜੀਵਨੀ ਮਾਡਲ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Sorry, this news is not available in your requested language. Please see here.

ਜ਼ਿਲੇ ਦੇ 20 ਤੋਂ ਵੱਧ ਪਿੰਡਾਂ ਵਿਚ ਗਠਿਤ ਕੀਤੀਆਂ ਜਾ ਚੁੱਕੀਆਂ ਹਨ ਸੰਜੀਵਨੀ ਕਮੇਟੀਆਂ: ਐਸਡੀਐਮ
ਕਰੋਨਾ ਮਹਾਮਾਰੀ ਦੇ ਟਾਕਰੇ ਲਈ ਹੋਰ ਪਿੰਡਾਂ ਨੂੰ ਵੀ ਅੱਗੇ ਆਉਣ ਦਾ ਸੱਦਾ
ਬਰਨਾਲਾ, 23 ਮਈ,2021
ਪਿੰਡਾਂ ਵਿੱਚ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਸ਼ੁਰੂ ਕੀਤੇ ‘ਪੇਂਡੂ ਸੰਜੀਵਨੀ ਮਾਡਲ’ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ, ਜਿਸ ਬਦੌਲਤ ਹੁਣ ਤੱਕ ਜ਼ਿਲੇ ਦੇ 20 ਤੋਂ ਵੱਧ ਪਿੰਡਾਂ ਵਿੱਚ ‘ਪੇਂਡੂ ਸੰਜੀਵਨੀ ਕਮੇਟੀਆਂ’ ਬਣਾਈਆਂ ਜਾ ਚੁੱਕੀਆਂ ਹਨ, ਜੋ ਕਰੋਨਾ ਦਾ ਫੈਲਾਅ ਰੋਕਣ ਲਈ ਸਹਾਈ ਸਿੱਧ ਹੋਣਗੀਆਂ।
ਇਹ ਪ੍ਰਗਟਾਵਾ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ/ਤਪਾ ਸ੍ਰੀ ਵਰਜੀਤ ਵਾਲੀਆ ਆਈਏਐਸ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ 19 ਦਾ ਪ੍ਰਕੋਪ ਪਿੰਡਾਂ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ‘ਪੇਂਡੂ ਸੰਜੀਵਨੀ ਮਾਡਲ’ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਇਸ ਮਾਡਲ ਤਹਿਤ ਉਹ ਆਪਣੀਆਂ ਟੀਮਾਂ ਸਮੇਤ ਨਿੱਜੀ ਤੌਰ ’ਤੇ ਪਿੰਡਾਂ ਦੇ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਪੇਂਡੂ ਸੰਜੀਵਨੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ ਪਿੰਡ ਚੰਨਣਵਾਲ, ਪੱਖੋਂ ਕਲਾਂ, ਨੰੰਗਲ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਝਲੂਰ, ਵਜੀਦਕੇ ਖੁਰਦ, ਕੁਤਬਾ, ਅਮਲਾ ਸਿੰਘ ਵਾਲਾ, ਭੱਦਲਵੱਡ, ਠੀਕਰੀਵਾਲ ਤੇ ਛੀਨੀਵਾਲ ਕਲਾਂ ਸਣੇ 20 ਤੋਂ ਵੱਧ ਪਿੰਡਾਂ ਵਿਚ ਪੇਂਡੂ ਸੰਜੀਵਨੀ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ।
ਉਨਾਂ ਦੱਸਿਆ ਕਿ ਇਸ ਮਾਡਲ ਤਹਿਤ ਪਿੰਡਾਂ ਵਿਚ ਕੰਮ ਕਰਦੇ ਆਰਐਮਪੀ ਡਾਕਟਰਾਂ, ਸਿਹਤ ਵਰਕਰਾਂ, ਪਟਵਾਰੀਆਂ, ਜੀਓਜੀ ਤੇ ਵਲੰਟੀਅਰਾਂ ਜਾਂ ਹੋਰ ਮੋਹਤਬਰਾਂ ਨੂੰ ਇਕ ਪਲੈਟਫਾਰਮ ’ਤੇ ਇਕੱਠਾ ਕੀਤਾ ਜਾਂਦਾ ਹੈ, ਜਿਨਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਂਦੀ ਹੈ।
ਉਨਾਂ ਕਿਹਾ ਕਿ ਪੇਂਡੂ ਸੰਜੀਵਨੀ ਕਮੇਟੀ ਮੈਂਬਰ ਆਪਣੇ ਪਿੰਡ ਦੇ ਘਰਾਂ ਦਾ ਸਰਵੇਖਣ ਕਰਦੇ ਹਨ ਅਤੇ ਸਬੰਧਤ ਵਿਅਕਤੀ ਦੇ ਸਰੀਰ ਦਾ ਤਾਪਮਾਨ, ਆਕਸੀਜਨ ਪੱਧਰ, ਦਿਲ ਦੀ ਧੜਕਣ ਤੇ ਕਰੋਨਾ ਸਬੰਧੀ ਲੱਛਣਾਂ ਸਬੰਧੀ ਮਾਪਦੰਡਾਂ ਦੇ ਆਧਾਰ ’ਤੇ ਜਾਣਕਾਰੀ ਇਕੱਠੀ ਕਰਦੇ ਹਨ। ਇਸ ਦੌਰਾਨ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਗੰਭੀਰ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੈਡੀਕਲ ਸਹਾਇਤਾ ਲਈ ਭੇਜਿਆ ਜਾਂਦਾ ਹੈ।
ਉਨਾਂ ਆਖਿਆ ਕਿ ਪਿੰਡ ਪੱਧਰ ’ਤੇ ਇਸ ਉਪਰਾਲੇ ਨਾਲ ਲੋਕਾਂ ਵਿਚ ਕਰੋਨਾ ਟੈਸਟਿੰਗ ਅਤੇ ਇਲਾਜ ਪ੍ਰਤੀ ਸ਼ੰਕੇ ਅਤੇ ਡਰ ਦੂਰ ਹੋ ਰਹੇ ਹਨ। ਉਨਾਂ ਹੋਰਨਾਂ ਪਿੰਡਾਂ ਨੂੰ ਵੀ ਇਸ ਮੁਹਿੰਮ ਵਿਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਤਾਂ ਜੋ ਸਾਂਝੇ ਹੰਭਲੇ ਨਾਲ ਜ਼ਿਲੇ ਵਿਚੋਂ ਕਰੋਨਾ ਵਾਇਰਸ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ।

Spread the love