ਘਰਾਂ ਵਿੱਚ ਇਕਾਂਤਵਾਸ ਕੋਵਿਡ -19 ਪਾਜ਼ਿਟਿਵ ਗਰਭਵਤੀ ਔਰਤਾਂ ਨੰੂ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ – ਡਾ.ਅੰਜਨਾ ਗੁਪਤਾ

Sorry, this news is not available in your requested language. Please see here.

ਇਕਾਂਤਵਾਸ ਲਈ ਕਮਰਾ ਹਵਾਦਾਰ ਹੋਵੇ ਤੇ ਖਿੜਕੀਆਂ ਖੁੱਲੀਆਂ ਰੱਖੀਆਂ ਜਾਣ
ਸੰਗਰੂਰ, 25 ਮਈ 2021
ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਕਰੋਨਾਵਾਇਰਸ ਨੂੰ ਮਾਤ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਹੀ ਲੜੀ ਤਹਿਤ ਸਿਹਤ ਸਥਿਤੀ ਮੁਤਾਬਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜਿੱਥੇ ਘਰ ਵਿੱਚ ਇਕਾਂਤਵਾਸ ਹਰ ਇੱਕ ਮਰੀਜ਼ ਨੂੰ ਸਿਹਤ ਸਬੰਧੀ ਪ੍ਰਾਪਤ ਹਦਾਇਤਾਂ ਦੀ ਲੋੜ ਹੈ, ਉਥੇ ਘਰਾਂ ਵਿੱਚ ਇਕਾਂਤਵਾਸ ਕਰੋਨਾ ਪਾਜ਼ੇਟਿਵ ਗਰਭਵਤੀ ਔਰਤਾਂ ਨੂੰ ਸਿਹਤ ਦਾ ਖਾਸ ਖਿਆਲ ਰੱਖਣ ਦੀ ਵੀ ਲੋੜ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ.ਅੰਜਨਾ ਗੁਪਤਾ ਕੀਤਾ।
ਡਾ. ਅੰਜਨਾ ਗੁਪਤਾ ਨੇ ਗਰਭਵਤੀ ਔਰਤਾਂ ਨੰੂ ਕੁਝ ਗੱਲਾਂ ਦਾ ਖ਼ਾਸ ਖਿਆਲ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਸਾਰੇ ਮਰੀਜ਼ਾਂ ਨੂੰ ਕਰੋਨਾ ਫ਼ਤਿਹ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਗਰਭਵਤੀ ਔਰਤਾਂ ਉਸ ਕਿੱਟ ਵਿੱਚੋਂ Doxycylin, Tab Ivermectin, Cough Syrup, Kadha, Giloy Tablets ਦੀ ਵਰਤੋਂ ਨਾ ਕਰਨ। ਉਨਾਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਮਰੀਜ਼ ਹਵਾਦਾਰ ਕਮਰੇ ਵਿੱਚ ਹੀ ਇਕਾਂਤਵਾਸ ਹੋਣ ਤੇ ਤਾਜ਼ੀ ਹਵਾ ਆਉਣ ਲਈ ਖਿੜਕੀਆਂ ਖੁੱਲੀਆਂ ਰੱਖਣ।
ਡਾ. ਗੁਪਤਾ ਨੇ ਦੱਸਿਆ ਕਿ ਖੰਘ ਜਾਂ ਬੁਖਾਰ ਦੀ ਹਾਲਤ ਵਿੱਚ ਮਰੀਜ਼ਾਂ ਵੱਲੋਂ ਡਾਕਟਰੀ ਸਲਾਹ ’ਤੇ Paracetamol ਅਤੇ Levocetrizine ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਗਰਭਵਤੀ ਔਰਤ ਵੱਲੋਂ ਆਇਰਨ ਫੌਲਿਕ ਐਸਿਡ, ਕੈਲੀਸ਼ੀਅਮ, ਮਲਟੀਵਿਟਾਮਿਨ ਲਗਾਤਾਰ ਲਏ ਜਾਣ। ਉਨਾਂ ਕਿਹਾ ਕਿ ਖੰਘ ਜਾਂ ਬੁਖਾਰ, ਸਾਹ ਲੈਣ ਵਿੱਚ ਤਕਲੀਫ, ਛਾਤੀ, ਪਿੱਠ, ਢਿੱਡ ਵਿੱਚ ਦਬਾਅ ਜਾਂ ਦਰਦ, ਉਲਟੀਆਂ, ਸੀਜ਼ਰਜ਼, ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਦਰਦ, ਪਿਸ਼ਾਬ ਕਰਨ ਸਬੰਧੀ ਦਿੱਕਤ, ਬੱਚੇ ਦੀ ਹਿਲਜੁਲ ਘਟਣੀ ਜਾਂ ਨਾ ਹੋਣੀ, ਬੁਖਾਰ 101 ਤੋਂ ਵੱਧ ਹੋਣ, ਕਾਂਬਾ ਛਿੜਨਾ ਅਤੇ SpO2 94 ਤੋਂ ਘਟਣ ਜਾਂ ਹੋਰ ਕਿਸੇ ਵੀ ਰੂਪ ਵਿੱਚ ਨੇੜਲੇ ਕੋਵਿਡ ਕੇਅਰ ਹਸਪਤਾਲ ਨਾਲ ਫੌਰੀ ਸੰਪਰਕ ਕੀਤਾ ਜਾਵੇ।

Spread the love