ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਰਜਿਸਟਰੇਸ਼ਨ ਮੁਫ਼ਤ
ਸੁੰਦਰ ਲਿਖਾਈ ਸਾਡੀ ਸ਼ਖਸੀਅਤ ਦਾ ਦਰਪਣ ਹੈ: ਸੁਧਾ ਜੈਨ ‘ਸੁਦੀਪ’
ਐਸ.ਏ.ਐਸ ਨਗਰ, 31 ਮਈ 2021
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ 11 ਦਿਨ ਦਾ ਵਿਸ਼ੇਸ਼ ਆਨਲਾਇਨ ਸਮਰ ਕੈਂਪ ਸ਼ੁਰੂ ਕੀਤਾ ਗਿਆ । ਕੈਂਪ ਦੇ ਚੌਥੇ ਦਿਨ ਸੁੰਦਰ ਲਿਖਾਈ ਦੇ ਨੁਕਤੇ ਸਾਂਝੇ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਸ੍ਰੀਮਤੀ ਸੁਧਾ ਜੈਨ ਸੁਦੀਪ ਨੇ ਦੱਸਿਆ ਕਿ ਸੁੰਦਰ ਲਿਖਾਈ ਦੇ ਨੁਕਤਿਆਂ ਬਾਰੇ ਪਹਿਲੀ ਭਾਸ਼ਾ ( ਪੰਜਾਬੀ), ਦੂਜ਼ੀ ਭਾਸ਼ਾ (ਹਿੰਦੀ) ਅਤੇ ਤੀਜ਼ੀ ਭਾਸ਼ਾ ਅੰਗਰੇਜ਼ੀ ਸੁਲੇਖ ਰੂਪ ਵਿੱਚ ਜਾਣਕਾਰੀ ਦਿੱਤੀ ਗਈ । ਇਸ ਆਨਲਾਇਨ ਸਮਰ ਕੈਂਪ ਵਿੱਚ ਚੌਥੇ ਦਿਨ 40 ਬੱਚੇ ਸ਼ਾਮਲ ਹੋਏ।
ਸੁਧਾ ਜੈਨ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਇਹੋ ਜਿਹਾ ਸਮਾਂ ਹੁੰਦਾ ਹੈ ਜਦੋਂ ਵਿਦਿਆਰਥੀ ਲਿਖਾਈ ਵਿੱਚ ਵੱਧ ਤੋਂ ਵੱਧ ਸੁਧਾਰ ਲਿਆ ਸਕਦੇ ਹਨ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਸਮਰ ਕੈਂਪ ਵਿੱਚ ਸ਼ਾਮਲ ਹੋ ਰਿਹੇ ਵਿਦਿਆਰਥੀ ਵੀ ਇਸ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਣਗੇ । ਉਹਨਾਂ ਨੂੰ ਅਭਿਆਸ ਦਾ ਸਮਾਂ ਦਿੱਤਾ ਗਿਆ ਹੈ । ਇਸ ਅਭਿਆਸ ਤੋਂ ਬਾਅਦ ਮੁਕਾਬਲੇ ਸੁੰਦਰ ਲਿਖਾਈ ਪ੍ਰਤੀਯੋਗਤਾ 4 ਜੂਨ ਨੂੰ ਕਰਵਾਈ ਜਾਵੇਗੀ । ਭਲਕੇ 5ਵੇਂ ਦਿਨ ਨੈਸ਼ਨਲ ਅਵਾਰਡੀ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਜਾਵੇਗਾ ਅਤੇ ਚਿੱਤਰਕਾਰੀ ਅਤੇ ਸੁੰਦਰ ਲਿਖਾਈ ਦੇ ਨੁਕਤੇ ਸਾਂਝੇ ਕੀਤੇ ਜਾਣਗੇ।
ਇਸ ਜਾਣਕਾਰੀ ਦੇਣ ਤੋਂ ਬਾਅਦ ਬੱਚਿਆ ਦੀ ਆਨਲਾਈਨ ਸੁੰਦਰ ਲਿਖਾਈ ਪ੍ਰਤੀਯੋਗਤਾ , ਚਿੱਤਰਕਲਾ ਪ੍ਰਤੀਯੋਗਤਾ , ਸਲੋਗਨ ਲੇਖਣ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ । ਸਮਰ ਕੈਂਪ ਦੇ ਪੰਜਵੇਂ ਦਿਨ ਬੱਚਿਆਂ ਦੁਆਰਾ ਭੇਜੀਆਂ ਗਈਆਂ ਡਾਂਸ ਵੀਡੀਓਜ਼ ਆਨਲਾਈਨ ਸਾਂਝੀਆਂ ਕੀਤੀਆਂ ਜਾਣਗੀਆਂ। ਸੁਧਾ ਜੈਨ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਬਹੁਤ ਸਾਰੀਆਂ ਪ੍ਰਤੀਯੋਗਤਾਵਾਂ ਦਾ ਨਤੀਜਾ ਕੈਂਪ ਦੇ ਅੰਤਿਮ ਦਿਨ ਹੋਵੇਗਾ । ਜਿਸ ਲਈ ਸਾਰੇ ਬੱਚੇ ਬਹੁਤ ਉਤਸ਼ਾਹਤ ਹਨ।
Home Punjab S.A.S Nagar ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਵਿਸ਼ੇਸ਼ ਆਨਲਾਇਨ ਸਮਰ ਕੈਂਪ...