ਡਾ: ਸੱਤਪਾਲ ਭਗਤ ਨੇ ਜਿਲ੍ਹਾ ਸਿਹਤ ਅਫਸਰ ਵਜੋਂ ਸੰਭਾਲਿਆ ਅਹੁਦਾ

Sorry, this news is not available in your requested language. Please see here.

ਫਿਰੋਜ਼ਪੁਰ 2 ਜੂਨ 2021
ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਜਿਲ੍ਹਾ ਸਿਹਤ ਅਫਸਰ ਵਜੋਂ ਡਾ: ਸੱਤਪਾਲ ਭਗਤ ਨੇ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸਭਾਲਣ ਤੇ ਉਨ੍ਹਾਂ ਦਾ ਫੂਡ ਸਹਾਇਕ ਕਮਿਸ਼ਨਰ ਮੋਗਾ ਸ੍ਰੀ ਮਨਜਿੰਦਰ ਸਿੰਘ ਢਿੱਲੋ, ਫੂਡ ਸੇਫਟੀ ਅਫਸਰ ਸ੍ਰੀ ਹਰਵਿੰਦਰ ਸਿੰਘ ਨੇ ਸਵਾਗਤ ਕੀਤਾ।
ਇਸ ਦੌਰਾਨ ਡਾ: ਸੱਤਪਾਲ ਭਗਤ ਨੇ ਦੱਸਿਆ ਕਿ ਉਹ ਜ਼ਿਲ੍ਹੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਫ ਸੁਥਰਾ ਅਤੇ ਸ਼ੁੱਧ ਖਾਣ—ਪੀਣ ਮੁਹੱਈਆ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਜ਼ਿਲ੍ਹੇ ਦੈ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਕੋਈ ਵੀ ਖਾਣ—ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਲਗਦੀ ਹੈ ਤਾਂ ਉਹ ਮਿਲਾਵਟ ਕਰਨ ਵਾਲਿਆਂ ਦੀ ਜਾਣਕਾਰੀ ਵਿਭਾਗ ਨੂੰ ਦੇਣ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਫੂਡ ਸੇਫਟੀ ਲਾਇੰਸਸ ਨਹੀਂ ਬਣਾਏ ਉਹ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਆਪਣੇ ਫੂਡ ਲਾਇਸੰਸ ਬਣਾਉਣ।

 

Spread the love