ਬਰਸਾਤਾਂ ਵਿੱਚ ਸਬਜ਼ੀਆਂ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਔਨਲਾਈਨ ਸਿਖਲਾਈ ਕਰਵਾਇਆ ਕੋਰਸ

Sorry, this news is not available in your requested language. Please see here.

ਐਸ.ਏ.ਐਸ ਨਗਰ / ਕੁਰਾਲੀ , 04 ਜੂਨ 2021
ਬਰਸਾਤਾਂ ਵਿੱਚ ਸਬਜ਼ੀਆਂ ਦੇ ਸੁਚੱਜੇ ਪ੍ਰਬੰਧਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਔਨਲਾਈਨ “ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਐਸੋਸੀਏਟ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕੋਰਸ ਵਿੱਚ 18 ਕਿਸਾਨ ਅਤੇ ਕਿਸਾਨ ਔਰਤਾਂ ਨੇ ਭਾਗ ਲਿਆ।
ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਸਾਨਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਸਬਜ਼ੀਆਂ ਦੀ ਖੇਤੀ ਨੂੰ ਅਪਣਾਉਣ ਬਾਰੇ ਉਤਸ਼ਾਹਿਤ ਕੀਤਾ। ਬਰਸਾਤਾਂ ਵਿੱਚ ਸਬਜ਼ੀਆਂ ਦੇ ਸੁਚੱਜੇ ਪ੍ਰਬੰਧਨ ਲਈ ਮਿੱਟੀ ਮੁਤਾਬਿਕ ਫ਼ਸਲਾਂ ਦੀ ਚੋਣ, ਫ਼ਸਲਾਂ ਦੀ ਸਹੀ ਅਵਸਥਾ ਅਤੇ ਸਹੀ ਸਮੇਂ ਉੱਤੇ ਸਿੰਚਾਈ ਦੇਣ ਤੇ ਜ਼ੋਰ ਦਿੱਤਾ ਗਿਆ । ਪ੍ਰੋਗਰਾਮ ਇੰਚਾਰਜ ਡਾ. ਮੁਨੀਸ਼ ਸ਼ਰਮਾ ਨੇ ਬਰਸਾਤਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਨਵੀਆਂ ਕਿਸਮਾਂ, ਉਹਨਾਂ ਦੀ ਕਾਸ਼ਤ ਸੰਬੰਧੀ ਨਵੀਆਂ ਤਕਨੀਕਾਂ, ਖਾਦਾਂ ਦੀ ਵਰਤੇਂ, ਸਿੰਚਾਈ ਪ੍ਰਬੰਧਨ ਤਕਨੀਕਾਂ ਅਤੇ ਸਮੱਸਿਆਵਾਂ ਅਤੇ ਊਹਨਾਂ ਦੇ ਰਲ਼ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਕਿਸਾਨਾਂ ਨੇ ਮਾਹਿਰਾਂ ਨਾਲ ਸਬਜ਼ੀਆਂ ਦੀ ਕਾਸ਼ਤ ਦੌਰਾਨ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਸਿਖਿਆਰਥੀਆਂ ਨੇ ਕੇ.ਵੀ.ਕੇ ਮਾਹਿਰਾਂ ਦਾ ਇਹ ਔਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਿਖਲਾਈ ਪ੍ਰੋਗਰਾਮ ਉਲੀਕਣ ਦੀ ਅਪੀਲ ਕੀਤੀ।

Spread the love