ਅੰਮ੍ਰਿਤਸਰ 8 ਜੂਨ 2021 ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮਿਸ਼ਨ ਅਧੀਨ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ IIT Ropar ਦੇ ਸਹਿਯੋਗ ਨਾਲ 1rtifical 9ntelligence and 4ata Science ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅੰਮਿ੍ਰਤਸਰ ਸ਼੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਇਸ ਕੋਰਸ ਵਿੱਚ ਭਾਗ ਲੈਣ ਲਈ ਪ੍ਰਾਰਥੀਦਾ ਬਾਰ੍ਹਵੀਂ (Mathematics) ਵਿਸ਼ੇ ਵਿੱਚ ਪਾਸ ਹੋਣਾ ਲਾਜਮੀ ਹੈ। ਜਿਹੜੇ ਚਾਹਵਾਨ ਪ੍ਰਾਰਥੀਆਂ ਨੇ ਬਾਰ੍ਹਵੀਂ (Mathematics) ਵਿਸ਼ੇ ਵਿੱਚ ਪਾਸ ਕੀਤੀ ਹੈ, ਉਹ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਗੂਗਲ ਫਾਰਮ ਲਿੰਕ https://tinyurl.com/2nb5fka7 ਮਿਤੀ 21 ਜੂਨ 2021 ਤੱਕ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਦੇ ਹੈਲਪਲਾਈਨ ਨੰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।