ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਡਾ ਗੀਤਾਂਜਲੀ ਸਿੰਘ

Sorry, this news is not available in your requested language. Please see here.

ਆਸ਼ਾ ਵਰਕਰਾਂ ਨੂੰ ਬਲੱਡ ਸਲਾਈਡ ਬਣਾਉਣ ਦੀ ਦਿੱਤੀ ਸਿਖਲਾਈ
ਨਵਾਂਸ਼ਹਿਰ, 8 ਜੂਨ 2021 ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਵਿਖੇ ਆਸ਼ਾ ਵਰਕਰਾਂ ਨੂੰ ਮਲੇਰੀਆ ਦੀ ਰੋਕਥਾਮ ਲਈ ਬਲੱਡ ਸਲਾਈਡ ਬਣਾਉਣ ਦੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ‘ਜ਼ੀਰੋ ਮਲੇਰੀਆ ਦੇ ਟੀਚੇ ਵੱਲ ਵੱਧਦੇ ਕਦਮ’ ਸਿਰਲੇਖ ਅਧੀਨ ਐਂਟੀ ਮਲੇਰੀਆ ਮਹੀਨਾ ਜੂਨ-2021 ਦੌਰਾਨ ਸੀਨੀਅਰ ਲੈਬ ਟੈਕਨੀਸ਼ੀਅਲ ਅੰਮ੍ਰਿਤਪਾਲ ਸਿੰਘ ਨੇ ਬਲਾਕ ਦੀਆਂ ਆਸ਼ਾ ਵਰਕਰਾਂ ਨੂੰ ਮਲੇਰੀਆ ਸਲਾਈਡ ਬਣਾਉਣ ਦੀ ਟ੍ਰੇਨਿੰਗ ਦਿੱਤੀ ਤਾਂ ਜੋ ਮਲੇਰੀਏ ਦੀ ਬਿਮਾਰੀ ਦੀਆਂ ਵੱਧ ਤੋਂ ਵੱਧ ਬਲੱਡ ਸਲਾਈਡਾਂ ਬਣਾ ਕੇ ਇਸ ਬਿਮਾਰੀਆਂ ਨੂੰ ਪੰਜਾਬ ਸਰਕਾਰ ਦੇ ਟੀਚੇ ਅਨੁਸਾਰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਲੈਣ ਉਪਰੰਤ ਆਸ਼ਾ ਵਰਕਰਾਂ ਆਪਣੇ ਪਿੰਡਾਂ ਵਿਚ ਬਲੱਡ ਸਲਾਈਡਾਂ ਬਣਾਉਣ ਦੇ ਯੋਗ ਹੋ ਜਾਣਗੀਆਂ ਅਤੇ ਉਹ ਕੈਂਪਾਂ ਅਤੇ ਘਰ-ਘਰ ਜਾ ਕੇ ਬਲੱਡ ਸਲਾਈਡਾਂ ਬਣਾ ਸਕਣਗੀਆਂ।
ਡਾ. ਸਿੰਘ ਨੇ ਇਹ ਵੀ ਦੱਸਿਆ ਕਿ ਮਲੇਰੀਆ ਦੀ ਰੋਕਥਾਮ ਲਈ ਹਰ ਸਾਲ ਜੂਨ ਮਹੀਨੇ ਨੂੰ ਮਲੇਰੀਆ ਜਾਗਰੂਕਤਾ ਮਹੀਨਾ ਵਜੋਂ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋ ਹਰ ਸ਼ੁਕੱਰਵਾਰ ਨੂੰ ਡਰਾਈ ਡੇ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਘਰਾਂ, ਦੁਕਾਨਾਂ, ਦਫਤਰਾਂ ਆਦਿ ਵਿਚ ਲੱਗੇ ਕੂਲਰਾਂ, ਛੱਤਾ ਉਪਰ ਪਏ ਹੋਏ ਟਾਇਰਾਂ, ਪਾਣੀ ਵਾਲੀਆ ਟੈਂਕੀਆ ਦੀ ਸਫਾਈ ਕਰਨ ਬਾਰੇ ਆਮ ਜਨਤਾ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਮਲੇਰੀਆ ਇਕ ਵਾਇਰਲ ਬੁਖਾਰ ਹੈ, ਜੋ ਮਾਦਾ ਐਨਾਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਲੱਛਣ ਤੇਜ਼ ਸਿਰਦਰਦ ਅਤੇ ਕਾਂਬੇ ਨਾਲ ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਉੱਲਟੀਆਂ, ਨੱਕ ਮੰੂਹ ਅਤੇ ਮਸੂੜਿਆਂ ਵਿਚੋਂ ਖੂਨ ਵਗਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਪਸੀਨਾ ਆਉਣਾ ਆਦਿ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Spread the love