ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜਾਰੀ – ਜ਼ਿਲ੍ਹਾ ਚੋਣ ਅਫ਼ਸਰ

DC Patiala Amit Kumar

Sorry, this news is not available in your requested language. Please see here.

ਆਨ ਲਾਈਨ ਤੇ ਆਫ਼ ਲਾਈਨ ਤਰੀਕਿਆਂ ਨਾਲ ਵੋਟਰ ਸੂਚੀਆਂ ‘ਚ ਕਰਵਾਈ ਜਾ ਸਕਦੀ ਹੈ ਸੁਧਾਈ
ਪਟਿਆਲਾ, 10 ਜੂਨ 2021
ਜ਼ਿਲ੍ਹਾ ਪਟਿਆਲਾ ਵਿੱਚ ਆਉਂਦੇ ਸਮੂਹ ਅੱਠ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਹਰੇਕ ਵਿਅਕਤੀ ਜਿਸਦੀ ਉਮਰ 01.01.2021 ਨੂੰ 18 ਸਾਲ ਦੀ ਹੈ, ਦਾ ਨਾਮ ਲਾਜ਼ਮੀ ਤੌਰ ‘ਤੇ ਵੋਟਰ ਸੂਚੀ ‘ਚ ਸ਼ਾਮਲ ਕਰਵਾਉਣ ਅਤੇ ਇਨ੍ਹਾਂ ਦੀ ਭਾਰਤ ਦੇ ਲੋਕਤੰਤਰ ਵਿੱਚ 100 ਪ੍ਰਤੀਸ਼ਤ ਸ਼ਮੂਲੀਅਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਚੱਲ ਰਹੀ ਸਰਸਰੀ ਸੁਧਾਈ ਮੌਕੇ ਵੋਟਰਾਂ ਪਾਸੋਂ ਫਾਰਮ ਨੰਬਰ 6, 7, 8, 8 ਓ ਵਿਚ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ। ਸੋ, ਜਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ 01.01.2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਜਾਂ ਕਿਸੇ ਹੋਰ ਏਰੀਏ ਤੋਂ ਸ਼ਿਫਟ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸਦੇ ਸਬੰਧਤ ਬੂਥ ਵਿਚ ਭਾਵ ਜਿੱਥੇ ਉਸਦੀ ਰਿਹਾਇਸ਼ ਹੈ, ਵਿਚ ਉਸਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ ਨੰਬਰ 6 ਭਰਕੇ ਅਪਲਾਈ ਕਰ ਸਕਦਾ ਹੈ। ਫਾਰਮ ਨੰਬਰ 6 ਨਾਲ ਬਿਨੈਕਾਰ ਵੱਲੋਂ ਆਪਣੀ ਪਾਸਪੋਰਟ ਸਾਈਜ਼ ਦੀ ਤਾਜ਼ਾ ਫੋਟੋ, ਰਿਹਾਇਸ਼ ਦਾ ਪਰੂਫ ਅਤੇ ਜਨਮ ਮਿਤੀ ਦਾ ਸਬੂਤ ਲਗਾਉਣਾ ਲਾਜ਼ਮੀ ਹੈ। ਵੋਟਰ ਸੂਚੀ ਵਿਚ ਵੋਟਰਾਂ ਦੇ ਗਲਤ ਦਰਜ ਵੇਰਵੇ ਜਿਵੇਂ ਕਿ ਨਾਮ, ਉਮਰ, ਪਿਤਾ ਦਾ ਨਾਂ, ਲਿੰਗ ਆਦਿ ਨੂੰ ਦਰੁਸਤ ਕਰਨ ਲਈ ਫਾਰਮ ਨੰਬਰ 8, ਮਰ ਚੁੱਕੇ/ਸ਼ਿਫਟ ਹੋ ਚੁੱਕੇ ਵੋਟਰਾਂ ਲਈ ਫਾਰਮ ਨੰਬਰ 7 ਅਤੇ ਜਿਨ੍ਹਾਂ ਵੋਟਰਾਂ ਦਾ ਪਤਾ ਜਿਵੇਂ ਕਿ ਮਕਾਨ, ਗਲੀ, ਮੁਹੱਲਾ ਆਦਿ ਗਲਤ ਦਰਜ ਹਨ, ਨੂੰ ਦਰੁਸਤ ਕਰਨ ਲਈ ਫਾਰਮ ਨੰਬਰ 8 ਓ ਵਿਚ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਕਤ ਫਾਰਮ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫਤਰ ਅਤੇ ਕਮਿਸ਼ਨ ਦੇ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਬੀ.ਐਲ.ਓ ਤੋਂ ਇਲਾਵਾ ਹੋਰ ਆਨ ਲਾਈਨ ਮਾਧਿਅਮ ਜਿਵੇਂ ਕਿ ਐਨ.ਵੀ.ਐਸ.ਪੀ ਪੋਰਟਲ, ਸੀ.ਐਸ.ਸੀ. ਸੈਂਟਰ ਅਤੇ ਆਫ਼ ਲਾਈਨ ਮਾਧਿਅਮ ‘ਚ ਜਿਵੇਂ ਕਿ ਵਿੱਦਿਅਕ ਅਦਾਰੇ, ਸਵੀਪ, ਯੁਵਕ ਸੇਵਾਵਾਂ ਵਿਭਾਗ, ਈ.ਆਰ.ਓ ਅਤੇ ਡੀ.ਈ.ਓ. ਦਫ਼ਤਰ ਰਾਹੀਂ ਵੀ ਪ੍ਰਾਪਤ ਕੀਤੇ ਜਾਣੇ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।

Spread the love